ਵਾਇਰਲ ਵੀਡੀਓ ਨੂੰ ਲੈ ਕੇ ਦਲਾਈ ਲਾਮਾ ਨੇ ਬੱਚੇ ਤੋਂ ਮੰਗੀ ਮੁਆਫੀ

Global Team
2 Min Read

ਨਿਊਜ਼ ਡੈਸਕ: ਬੋਧੀ ਗੁਰੂ ਦਲਾਈ ਲਾਮਾ ਨੇ ਇਕ ਬੱਚੇ ਨਾਲ ਹੋ ਰਹੀ ਵਾਇਰਲ ਵੀਡੀਓ ਨੂੰ ਲੈ ਕੇ ਮੁਆਫੀ ਮੰਗੀ ਹੈ। ਇਕ ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਨੇ ਬੱਚੇ ਅਤੇ ਉਸ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਲੋਕਾਂ ਤੋਂ ਵੀ ਮੁਆਫੀ ਮੰਗੀ ਹੈ, ਜਿਨ੍ਹਾਂ ਨੂੰ ਇਹ ਗੱਲ ਬੁਰੀ ਲੱਗੀ।

ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜੋ ਹਾਲ ਹੀ ‘ਚ ਇਕ ਬੱਚੇ ਅਤੇ ਦਲਾਈ ਲਾਮਾ ਨਾਲ ਜੁੜੀ ਹੋਈ ਹੈ। ਬੱਚੇ ਨੇ ਦਲਾਈ ਲਾਮਾ ਨੂੰ ਪੁੱਛਿਆ ਸੀ ਕਿ ਕੀ ਉਹ ਉਨ੍ਹਾਂ ਨੂੰ ਜੱਫੀ ਪਾ ਸਕਦਾ ਹੈ।

ਜਿੱਥੋਂ ਤੱਕ ਬੁੱਲ੍ਹਾਂ ਨੂੰ ਚੁੰਮਣ ਅਤੇ ਜੀਭ ਨੂੰ ਚੂਸਣ ਦੀ ਗੱਲ ਹੈ ਤਾਂ ਬਿਆਨ ‘ਚ ਇਸ ਦਾ ਇਹ ਕਹਿ ਕੇ ਬਚਾਅ ਕੀਤਾ ਗਿਆ ਹੈ ਕਿ ਦਲਾਈ ਲਾਮਾ ਜਦੋਂ ਵੀ ਕਿਸੇ ਬੱਚੇ ਜਾਂ ਮਾਸੂਮ ਨੂੰ ਮਿਲਦੇ ਹਨ, ਤਾਂ ਉਹ ਅਕਸਰ ਉਨ੍ਹਾਂ ਨੂੰ ਛੇੜਨ ਲਈ ਅਜਿਹਾ ਕਰਦੇ ਹਨ। ਉਨ੍ਹਾਂ ਨੂੰ ਇਸ ਘਟਨਾ ਦਾ ਅਫਸੋਸ ਹੈ।

ਦਲਾਈ ਲਾਮਾ ਪਹਿਲਾਂ ਵੀ ਵਿਵਾਦਾਂ ਵਿੱਚ ਘਿਰ ਗਏ ਸਨ ਜਦੋਂ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਉੱਤਰਾਧਿਕਾਰੀ ਇੱਕ ਆਕਰਸ਼ਕ ਔਰਤ ਹੋ ਸਕਦੀ ਹੈ। ਦਲਾਈ ਲਾਮਾ ਦੀ ਟਿੱਪਣੀ ‘ਤੇ ਦੁਨੀਆ ਭਰ ਦੀਆਂ ਔਰਤਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ, ਬਾਅਦ ਵਿੱਚ ਬੋਧ ਗੁਰੂ ਨੇ ਮੁਆਫੀ ਮੰਗ ਲਈ ਸੀ।

ਕੀ ਹੈ ਪੂਰਾ ਮਾਮਲਾ?

ਅਸਲ ‘ਚ ਇੱਕ ਪ੍ਰੋਗਰਾਮ ਦੌਰਾਨ ਦਲਾਈ ਲਾਮਾ ਕੋਲ ਇੱਕ ਬੱਚਾ ਆਉਂਦਾ ਹੈ। ਇਸ ਤੋਂ ਬਾਅਦ ਲਾਮਾ ਬੱਚੇ ਦੇ ਬੁੱਲ੍ਹਾਂ ਨੂੰ ਚੁੰਮਦਾ ਹੈ, ਫਿਰ ਜੀਭ ਬਾਹਰ ਕੱਢ ਕੇ ਕਹਿੰਦਾ ਹੈ ‘ਸਕ ਮਈ ਟੰਗ’। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਦਲਾਈ ਲਾਮਾ ਦੀ ਇੱਜਤ ‘ਚ ਝੁਕਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਦਲਾਈ ਲਾਮਾ ਨੂੰ ਨਾਬਾਲਗ ਬੱਚੇ ਨਾਲ ਇਸ ਤਰ੍ਹਾਂ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ‘ਤੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਕਈ ਯੂਜ਼ਰਸ ਨੇ ਇਸ ਨੂੰ ਗਲਤ ਵੀ ਦੱਸਿਆ ਹੈ। ਜਿਸ ਤੋਂ ਬਾਅਦ ਹੁਣ ਦਲਾਈ ਲਾਮਾ ਨੇ ਇਸ ਮਾਮਲੇ ‘ਚ ਮੁਆਫੀ ਮੰਗ ਲਈ ਹੈ।

Share This Article
Leave a Comment