ਰੋਜ਼ਾਨਾ ਸ਼ਰਾਬ ਦਾ ਸੇਵਨ ਦੇ ਸਕਦਾ ਹੈ ਕੈਂਸਰ ਦੀ ਬਿਮਾਰੀ ਨੂੰ ਸੱਦਾ

TeamGlobalPunjab
2 Min Read

ਜੇਕਰ ਤੁਸੀ ਹਰ ਰੋਜ਼ ਸ਼ਰਾਬ ਦਾ ਸੇਵਨ ਕਰਦੇ ਹੋ ਚਾਹੇ ਉਹ ਇੱਕ ਪੈੱਗ ਹੀ ਕਿਉਂ ਨਾ ਹੋਵੇ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇੱਕ ਨਵੀਂ , ਰਿਸਰਚ ਦਾ ਕਹਿਣਾ ਹੈ ਕਿ ਰੋਜ਼ ਇੱਕ ਪੈੱਗ ਸ਼ਰਾਬ ਪੀਣ ਨਾਲ ਤੁਹਾਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਹੋ ਸਕਦੀ ਹੈ। ਇਹ ਰਿਸਰਚ ਜਾਪਾਨ ਵਿੱਚ ਹੋਈ ਹੈ ਅਤੇ ਇਸ ਵਿੱਚ ਦੱਸਿਆ ਗਿਆ ਹੈ ਕਿ ਹਰ ਰੋਜ਼ ਇੱਕ ਗਲਾਸ ਰੈੱਡ ਵਾਈਨ ਪੀਣ ਨਾਲ ਤੁਹਾਡੇ ਸਰੀਰ ਵਿੱਚ ਕੈਂਸਰ ਸੈੱਲ ਵਧਣ ਲੱਗਦੇ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਦੀ ਰਿਸਰਚ ਵਿੱਚ ਕਿਹਾ ਗਿਆ ਸੀ ਕਿ ਰੈੱਡ ਵਾਈਨ ਪੀਣ ਨਾਲ ਸਰੀਰ ਵਿੱਚ ਕੈਂਸਰ ਦੇ ਸੈੱਲਾਂ ਦੀ ਰੋਕਥਾਮ ਹੁੰਦੀ ਹੈ ਅਤੇ ਇਸ ਰੋਗ ਦਾ ਖਤਰਾ ਨਹੀਂ ਹੁੰਦਾ। ਪਰ ਨਵੀਂ ਜਾਂਚ ਵਿੱਚ ਇਸ ਦੇ ਉਲਟ ਇਹ ਕਿਹਾ ਗਿਆ ਹੈ ਕਿ ਹਰ ਰੋਜ਼ ਰੈੱਡ ਵਾਈਨ ਪੀਣ ਨਾਲ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ।

- Advertisement -

ਇਹ ਰਿਸਰਚ ਜਰਨਲ ਕੈਂਸਰ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਜਾਪਾਨ ਦੇ ਕਈ ਹਸਪਤਾਲਾਂ ਤੋਂ ਡਾਟਾ ਇਕੱਠਾ ਕਰਨ ਤੋਂ ਬਾਅਦ ਖੋਜਕਾਰਾਂ ਨੇ ਇਹ ਸਿੱਟਾ ਕੱਢਿਆ ਹੈ।

ਇਸ ਜਾਂਚ ਲਈ 63 ਹਜ਼ਾਰ 232 ਲੋਕਾਂ ਦੀ ਸ਼ਰਾਬ ਪੀਣ ਦੀ ਆਦਤ ‘ਤੇ ਨਿਗਰਾਨੀ ਰੱਖੀ ਗਈ। ਇਸ ਤੋਂ ਬਾਅਦ, ਸ਼ਰਾਬ ਪੀਕੇ ਉਨ੍ਹਾਂ ਦੇ ਸਰੀਰ ਵਿੱਚ ਆਉਣ ਵਾਲੇ ਬਦਲਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ।

ਖੋਜਕਾਰਾਂ ਦਾ ਕਹਿਣਾ ਹੈ ਕਿ ਜੋ ਲੋਕ ਪਿਛਲੇ 10 ਸਾਲ ਤੋਂ ਹਰ ਰੋਜ਼ ਰਾਤ ਨੂੰ ਇੱਕ ਪੈੱਗ ਲਗਾਉਂਦੇ ਨੇ ਅਜਿਹੇ ਲੋਕਾਂ ਨੂੰ ਗੈਸਟਰੋਇੰਟੇਸਟਾਇਨਲ ਕੈਂਸਰ, ਬਰੈਸਟ ਕੈਂਸਰ ਹੋਣ ਦਾ ਖ਼ਤਰਾ ਕਿਤੇ ਜ਼ਿਆਦਾ ਹੁੰਦਾ ਹੈ। ਉੱਥੇ ਹੀ ਇਕ ਦੀ ਥਾਂ ਦੋ ਪੈੱਗ ਲਗਾਉਣ ਵਾਲਿਆ ਲਈ ਵੀ ਖਤਰੇ ਦਾ ਪੱਧਰ ਉਨ੍ਹਾਂ ਹੀ ਰਿਹਾ।

- Advertisement -

ਮਾਹਰਾਂ ਦਾ ਕਹਿਣਾ ਹੈ ਕਿ ਇਹ ਜਾਂਚ ਜਾਪਾਨ ਲਈ ਬਹੁਤ ਮਹੱਤਵਪੂਰਣ ਹੈ ਕਿਉਂਕਿ ਇੱਥੇ ਕੈਂਸਰ ਦੀ ਵਜ੍ਹਾ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ।

Share this Article
Leave a comment