ਬ੍ਰਿਟੇਨ ਦੇ ਬਜ਼ਾਰਾਂ ‘ਚੋਂ ਗਾਇਬ ਹੋਇਆ ਖੀਰਾ, ਜਾਣੋ ਕਾਰਨ

TeamGlobalPunjab
2 Min Read

ਨਿਊਜ਼ ਡੈਸਕ: ਰੂਸ-ਯੂਕਰੇਨ ਵਿਚਾਲੇ ਜੰਗ ਜਾਰੀ ਹੈ, ਹੁਣ ਤੱਕ ਹਜ਼ਾਰਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਤੇ ਹਜ਼ਾਰਾਂ ਇਮਾਰਤਾਂ ਤਬਾਹ ਕਰ ਦਿੱਤੀਆਂ ਗਈਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਸ ਜੰਗ ਦਾ ਦੁਨੀਆਂ ਦੀ ਆਰਥਿਕਤਾ ‘ਤੇ ਅਸਰ ਪਵੇਗਾ। ਬੀਤੇ ਕੁਝ ਦਿਨਾਂ ਵਿੱਚ ਡੀਜ਼ਲ-ਪੈਟਰੋਲ, ਸਬਜ਼ੀਆਂ, ਖਾਣ-ਪੀਣ ਦੀਆਂ ਚੀਜਾਂ, ਗੈਸ ਦੀਆਂ ਕੀਮਤਾਂ ਅਤੇ ਕਾਰਾਂ ਤੱਕ ਦੇ ਭਾਅ ‘ਚ ਭਾਰੀ ਵਾਧਾ ਕੀਤਾ ਗਿਆ ਹੈ।

ਇਸ ਵਿਚਾਲੇ ਬ੍ਰਿਟੇਨ ‘ਚ ਖੀਰਾ, ਮਿਰਚ, ਟਮਾਟਰ ਵਰਗੀਆਂ ਸਬਜ਼ੀਆਂ ਦਾ ਰੇਟ ਬਹੁਤ ਹੀ ਵੱਧ ਗਿਆ ਹੈ ਜਿਸ ਕਾਰਨ ਆਮ ਲੋਕਾਂ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬ੍ਰਿਟੇਨ ‘ਚ ਖੀਰੇ ਦੀ ਪੈਦਾਵਾਰ ਗਲਾਸ ਹਾਉਸ ‘ਚ ਕੁਦਰਤੀ ਗੈਸ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ। ਪਰ ਰੂਸ-ਯੂਕਰੇਨ ਵਿਚਾਲੇ ਜਾਰੀ ਜੰਗ ਕਾਰਨ ਬ੍ਰਿਟੇਨ ਵਿੱਚ ਗੈਸ ਦੀਆਂ ਕੀਮਤਾਂ ‘ਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ।

ਜਿਸ ਕਾਰਨ ਗਲਾਸ ਹਾਊਸ ਵਿੱਚ ਖੇਤੀ ਕਰਨ ਵਾਲੇ ਕਿਸਾਨ ਮਿਰਚ, ਬੈਗਣ ਅਤੇ ਟਮਾਟਰ ਦੀ ਫਸਲ ਨਹੀਂ ਲਗਾ ਸਕਦੇ। ਨਤੀਜੇ ਵਜੋਂ ਪੂਰੇ ਬ੍ਰਿਟੇਨ ਵਿੱਚ ਇਨ੍ਹਾਂ ਸਬਜੀਆਂ ਦੀ ਕਿੱਲਤ ਹੋਣ ਲੱਗ ਗਈ ਹੈ। ਕੁਝ ਹੀ ਕਿਸਾਨ ਅਜਿਹੇ ਹਨ, ਜੋ ਇਨ੍ਹਾਂ ਸਬਜੀਆਂ ਦਾ ਉਤਪਾਦਨ ਕਰ ਰਹੇ ਹਨ, ਪਰ ਇਸ ‘ਤੇ ਖਰਚਾ ਹੀ ਇੰਨਾ ਜ਼ਿਆਦਾ ਹੋ ਰਿਹਾ ਹੈ ਕਿ ਬਾਜ਼ਾਰ ਤੋਂ ਮੁਨਾਫਾ ਮਿਲਣਾ ਲਗਭਗ ਅਸੰਭਵ ਹੋ ਗਿਆ ਹੈ। ਬ੍ਰਿਟਿਸ਼ ਸੁਪਰਮਾਰਕਿਟਾਂ ‘ਚ ਇੱਕ ਖੀਰੇ ਦੀ ਕੀਮਤ 42 ਰੁਪਏ ਤੱਕ ਹੋ ਗਈ ਹੈ।

ਬ੍ਰਿਟਿਸ਼ ਉਤਪਾਦਕ ਟੋਨੀ ਮੋਂਟਾਲਬਾਨੋ ਨੇ ਕਿਹਾ ਹੈ ਕਿ ਗੈਸ ਦੀਆਂ ਕੀਮਤਾਂ ’ਚ ਵਾਧਾ ਹੋਣ ਕਾਰਨ ਸਾਡੇ ਪੇਸ਼ੇ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਸਾਡਾ ਪਰਿਵਾਰ ਪਿਛਲੇ 54 ਸਾਲਾ ਤੋਂ ਖੀਰੇ ਦੀ ਖੇਤੀ ਕਰ ਰਿਹਾ ਹੈ, ਪਰ ਹੁਣ ਅਸੀ ਬਹੁਤ ਮੁਸ਼ਕਲ ਵਿੱਚ ਹਾਂ। ਜੇਕਰ ਹਾਲਾਤ ਇੰਝ ਹੀ ਬਣੇ ਰਹੇ ਤਾਂ ਸਾਨੂੰ ਖੀਰੇ ਦੀ ਖੇਤੀ ਨੂੰ ਬੰਦ ਕਰਨਾ ਪਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment