Home / ਸੰਸਾਰ / ਸਾਨੀਆਂ ਦਾ ਇਸ ਪਾਕਿਸਤਾਨੀ ਖਿਡਾਰੀ ‘ਤੇ ਆਇਆ ਦਿਲ, 26 ਅਗਸਤ ਨੂੰ ਕਰਵਾਉਣ ਜਾ ਰਹੀ ਹੈ ਵਿਆਹ

ਸਾਨੀਆਂ ਦਾ ਇਸ ਪਾਕਿਸਤਾਨੀ ਖਿਡਾਰੀ ‘ਤੇ ਆਇਆ ਦਿਲ, 26 ਅਗਸਤ ਨੂੰ ਕਰਵਾਉਣ ਜਾ ਰਹੀ ਹੈ ਵਿਆਹ

ਨਵੀਂ ਦਿੱਲੀ : ਪਾਕਿਸਤਾਨੀ ਖਿਡਾਰੀ ਹਰ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਨੇ। ਇਸ ਵਾਰ ਫਿਰ ਇੱਕ ਹੋਰ ਪਾਕਿਸਤਾਨੀ ਖਿਡਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  ਦਰਅਸਲ ਇਸ ਦਾ ਕਾਰਨ ਹੈ ਪ੍ਰਸਿੱਧ ਖਿਡਾਰੀ ਇਮਾਦ ਵਸੀਮ ਵੱਲੋਂ ਸਾਨੀਆਂ ਨਾਲ ਵਿਆਹ ਕਰਵਾਉਣਾ। ਹੈਰਾਨ ਨਾ ਹੋਵੋ ਕਿਉਂਕਿ ਇਹ ਖਿਡਾਰੀ ਸਾਨੀਆਂ ਮਿਰਜਾ ਨਾਲ ਵਿਆਹ ਨਹੀਂ ਕਰਵਾ ਰਿਹਾ ਬਲਕਿ ਸਾਨੀਆਂ ਅਸ਼ਰਫ ਨਾਲ ਕਰਵਾ ਰਿਹਾ ਹੈ। ਇਸ ਪ੍ਰਸਿੱਧ ਖਿਡਾਰੀ ਦਾ ਵਿਆਹ ਇਸ ਮਹੀਨੇ ਦੀ 25 ਅਗਸਤ ਨੂੰ ਹੈ ਤੇ ਇਸ ਗੱਲ ਦੀ ਪੁਸ਼ਟੀ ਖੁਦ ਇਮਾਦ ਵਸੀਮ ਨੇ ਆਪ ਕੀਤੀ ਹੈ। ਜਾਣਕਾਰੀ ਮੁਤਾਬਕ ਕੰਟਰੀ ਕ੍ਰਿਕਟ ਟੂਰਨਾਮੈਂਟਾਂ ‘ਚ ਨਾਟਿੰਗਮਸ਼ਾਇਰ ਦੀ ਤਰਫ ਤੋਂ ਖੇਡਣ ਵਾਲੇ ਇਮਾਦ ਦੀ ਸਾਨੀਆਂ ਅਸ਼ਰਫ ਨਾਲ ਮੁਲਾਕਾਤ ਲੰਡਨ ‘ਚ ਹੋਈ ਸੀ ਅਤੇ ਉਸ ਸਮੇਂ ਤੋਂ ਹੀ ਦੋਨੋਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਜਿਸ ਦੇ ਚਲਦਿਆਂ ਹੁਣ ਇਨ੍ਹਾਂ ਵਿਆਹ ਕਰਵਾਉਣ ਦਾ ਫੈਸਲਾ ਲੈ ਲਿਆ ਹੈ। ਵਿਆਹ ਸਬੰਧੀ ਜਾਣਕਾਰੀ ਦਿੰਦਿਆਂ ਇਮਾਦ ਨੇ ਕਿਹਾ ਕਿ ਉਹ ਸਿਰਫ ਇਸ ਲਈ ਇੱਕ ਹਫਤੇ ਦੀ ਹੀ ਛੁੱਟੀ ਲਵੇਗਾ ਅਤੇ ਇਸ ਤੋਂ ਬਾਅਦ ਫਿਰ ਆਪਣੀ ਖੇਡ ‘ਚ ਜੁਟ ਜਾਣਗੇ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਦਾ ਵਿਆਹ ਭਾਰਤੀ ਲੜਕੀ ਸ਼ਾਮਿਆ ਆਰਜੂ ਨਾਲ ਹੋਣ ਜਾ ਰਹੀ ਹੈ ਅਤੇ ਉਨ੍ਹਾਂ ਦਾ ਵਿਆਹ ਡੁਬਈ ‘ਚ ਹੋਣ ਜਾ ਰਿਹਾ ਹੈ।  

Check Also

ਅਦਾਕਾਰੀ ਤੋਂ ਸਿਆਸਤ ‘ਚ ਆਉਣ ਵਾਲੇ ਤ੍ਰਿਣਮੂਲ ਕਾਂਗਰਸ ਦੇ ਵੱਡੇ ਆਗੂ ਦਾ ਦੇਹਾਂਤ!

ਮੁੰਬਈ : ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਅੱਜ …

Leave a Reply

Your email address will not be published. Required fields are marked *