ਬਰੈਂਪਟਨ ‘ਚ ਮਿਲ ਸਕਦੀ ਹੈ ਵੱਡੇ ਆਊਟਡੋਰ ਸਮਾਗਮਾਂ ਦੀ ਖੁੱਲ੍ਹ

TeamGlobalPunjab
1 Min Read

ਬਰੈਂਪਟਨ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਸ਼ਹਿਰ ਵਿਚ ਵੱਡੇ ਆਊਟਡੋਰ ਸਮਾਗਮਾਂ ਦੀ ਇਜਾਜ਼ਤ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜਦੋਂ ਹਾਕੀ ਅਤੇ ਬਾਸਕਟਬਾਲ ਦੇ ਮੈਚਾਂ ਵਿਚ ਹਜ਼ਾਰਾਂ ਬੰਦਿਆਂ ਦਾ ਇਕੱਠ ਕੀਤਾ ਜਾ ਸਕਦਾ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਵੀ ਸਜਾਇਆ ਜਾ ਸਕਦਾ ਹੈ। ਨਵੇਂ ਸਾਲ ਦੇ ਜਸ਼ਨ ਵੀ ਮਨਾਏ ਜਾ ਸਕਦੇ ਹਨ।

ਬ੍ਰਾਊਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਸ਼ਹਿਰ ਦੇ ਵਸਨੀਕ ਮੰਗ ਕਰ ਰਹੇ ਹਨ ਕਿ ਵੱਡੇ ਸਮਾਜਿਕ ਸਮਾਗਮਾਂ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਮੇਅਰ ਨੇ ਸ਼ਹਿਰ ਵਾਸੀਆਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਆਖਿਆ ਕਿ ਲੰਮੇ ਸਮੇਂ ਤੋਂ ਸ਼ਹਿਰ ਵਿਚ ਵੱਡੇ ਸਮਾਗਮ ਨਹੀਂ ਹੋਏ ਅਤੇ ਹੁਣ ਵੈਕਸੀਨੇਸ਼ਨ ਦੀ ਦਰ ਨੂੰ ਵੇਖਦਿਆਂ ਖੁੱਲ੍ਹ ਦੇ ਦਿਤੀ ਜਾਵੇ।

Share this Article
Leave a comment