ਟਿਊਨੇਸ਼ੀਆ ‘ਚ ਅਮਰੀਕੀ ਦੂਤਘਰ ਨੂੰ ਅੱਤਵਾਦੀਆਂ ਨੇ ਬਣਾਇਆ ਨਿਸ਼ਾਨਾ? ਇੱਕ ਪੁਲਿਸ ਕਰਮੀ ਦੀ ਮੌਤ, ਕਈ ਜ਼ਖਮੀ

TeamGlobalPunjab
1 Min Read

ਟਿਊਨਿਸ : ਦੁਨੀਆਂ ‘ਚ ਹਰ ਦਿਨ ਕੋਈ ਨਾ ਕੋਈ ਹਮਲਾ ਅਤੇ ਮਾਰਤਾੜ ਦੀ ਵਾਰਦਾਤ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਟਿਊਨੇਸ਼ੀਆ ਦੀ ਰਾਜਧਾਨੀ ਟਿਊਨਿਸ ‘ਚ ਅਮਰੀਕੀ ਦੂਤਘਰ ‘ਤੇ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਿਕ ਇਹ ਹਮਲਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਇੱਥੇ ਹੀ ਬੱਸ ਨਹੀਂ ਇਸ ਹਮਲੇ ਦੌਰਾਨ 5 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਸਬੰਧੀ ਸਥਾਨਕ ਗ੍ਰਹਿ ਮੰਤਰੀ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ।

- Advertisement -

ਗ੍ਰਹਿ ਮੰਤਰੀ ਦੇ ਹਵਾਲੇ ਨਾਲ ਆਈਆਂ ਖਬਰਾਂ ਮੁਤਾਬਿਕ ਇਹ ਹਮਲਾ ਬਰਜੇਸ ਡੂ ਲਾਕ ਇਲਾਕੇ ‘ਚ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਅਮਰੀਕੀ ਦੂਤਘਰ ਸੜਕ ‘ਤੇ ਤਾਇਨਾਤ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਕਈ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਲੇ ਦੀ ਜਿੰਮੇਵਾਰੀ ਆਈਐਸਆਈਐਸ ਅੱਤਵਾਦੀ ਸੰਗਠਨ ਵੱਲੋਂ ਲਈ ਗਈ ਹੈ। ਸਥਾਨਕ ਮੀਡੀਆ ਦੀਆਂ ਤਸਵੀਰਾਂ ‘ਚ ਦਿਖਾਈ ਦਿੰਦਾ ਹੈ ਕਿ ਹਮਲਾ ਕਾਫੀ ਭਿਆਨਕ ਸੀ ਅਤੇ ਕਈ ਵਹੀਕਲ ਅਮਰੀਕੀ ਦੂਤਘਰ ਨੇੜੇ ਹਾਦਸਾਗ੍ਰਸਤ ਹੋ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰ ਮੋਟਰ ਸਾਇਕਲ ‘ਤੇ ਸਵਾਰ ਹੋ ਕੇ ਆਏ ਸਨ। ਫਿਲਹਾਲ ਪੁਲਿਸ ਨੇ ਸਾਰੇ ਏਰੀਏ ਨੂੰ ਸੀਲ ਕਰ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share this Article
Leave a comment