ਅਫਗਾਨ ਸ਼ਰਨਾਰਥੀਆਂ ਨੂੰ ਰੋਕਣ ਲਈ ਤੁਰਕੀ ਬਣਾ ਰਿਹਾ ਈਰਾਨ ਸਰਹੱਦ ‘ਤੇ 295 ਕਿਲੋਮੀਟਰ ਲੰਬੀ ਕੰਧ

TeamGlobalPunjab
2 Min Read

ਅੰਕਾਰਾ : ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਗੁਆਂਢੀ ਦੇਸ਼ਾਂ ਦੀ ਚਿੰਤਾ ਖ਼ਾਸੀ ਵਧ ਗਈ ਹੈ । ਦਰਅਸਲ, ਅਫਗਾਨਿਸਤਾਨ ਦੇ ਨਾਗਰਿਕ ਕਿਸੇ ਸੁਰੱਖਿਅਤ ਠਿਕਾਣੇ ਦੀ ਭਾਲ ਵਿੱਚ ਕਿਸੇ ਵੀ ਤਰੀਕੇ ਨਾਲ ਦੇਸ਼ ਛੱਡਣਾ ਚਾਹੁੰਦੇ ਹਨ । ਬਹੁਤ ਸਾਰੇ ਲੋਕ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਈਰਾਨ, ਤੁਰਕੀ ਅਤੇ ਪਾਕਿਸਤਾਨ ਵੱਲ ਭੱਜ ਰਹੇ ਹਨ। ਇਸ ਲਈ ਤੁਰਕੀ ਈਰਾਨ ਨਾਲ ਲੱਗਦੀ ਸਰਹੱਦ ‘ਤੇ 295 ਕਿਲੋਮੀਟਰ ਲੰਬੀ ਕੰਧ ਬਣਾ ਰਿਹਾ ਹੈ, ਤਾਂ ਜੋ ਅਫਗਾਨ ਸ਼ਰਨਾਰਥੀਆਂ ਨੂੰ ਰੋਕਿਆ ਜਾ ਸਕੇ।

 

 

- Advertisement -

 

ਤੁਰਕੀ ਦੇ ਅਧਿਕਾਰੀਆਂ ਅਨੁਸਾਰ ਹੁਣ ਇਸ ਸਰਹੱਦ ‘ਤੇ ਸਿਰਫ 5 ਕਿਲੋਮੀਟਰ ਦਾ ਕੰਮ ਬਾਕੀ ਰਹਿ ਗਿਆ ਹੈ। ਬਾਕੀ ਦੇ ਹਿੱਸੇ ਉੱਤੇ ਕੰਧ ਬਣਾਈ ਜਾ ਚੁੱਕੀ ਹੈ । ਤੁਰਕੀ ਵਿੱਚ ਪਹਿਲਾਂ ਹੀ ਲੱਖਾਂ ਸੀਰੀਅਨ ਸ਼ਰਨਾਰਥੀ ਮੌਜੂਦ ਹਨ । ਅਜਿਹੀ ਸਥਿਤੀ ਵਿੱਚ ਤੁਰਕੀ ਨਹੀਂ ਚਾਹੁੰਦਾ ਕਿ ਉਸਤੇ ਸ਼ਰਨਾਰਥੀਆਂ ਦਾ ਬੋਝ ਹੋਰ ਵਧੇ।

ਤੁਰਕੀ ਦੇ ਰੱਖਿਆ ਮੰਤਰੀ ਹੁਲੁਸੀ ਅਕਾਰ ਨੇ ਕਿਹਾ, ‘ਅਸੀਂ ਇੱਕ ਮਾਡਯੂਲਰ ਕੰਧ ਬਣਾ ਰਹੇ ਹਾਂ । ਇਸ ਦਾ ਇੱਕ ਵੱਡਾ ਹਿੱਸਾ ਪੂਰਾ ਹੋ ਚੁੱਕਾ ਹੈ। ਅਸੀਂ ਸਰਹੱਦੀ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਇੱਕ ਰਿਪੋਰਟ ਅਨੁਸਾਰ ਪੂਰਬੀ ਸਰਹੱਦ ਤੋਂ ਹਰ ਰੋਜ਼ 1 ਹਜ਼ਾਰ ਅਫਗਾਨ ਸ਼ਰਨਾਰਥੀ ਤੁਰਕੀ ਵਿੱਚ ਦਾਖਲ ਹੋ ਰਹੇ ਹਨ।

- Advertisement -

 

ਸੰਯੁਕਤ ਰਾਸ਼ਟਰ ਦੀ ਅਪੀਲ – ਅਫਗਾਨ ਸ਼ਰਨਾਰਥੀਆਂ ਲਈ ਸਰਹੱਦ ਖੁੱਲੀ ਰੱਖੋ

ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਸੰਯੁਕਤ ਰਾਸ਼ਟਰ ਵੀ ਚਿੰਤਾ ‘ਚ ਹੈ। ਯੂ.ਐਨ. ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਤਾਲਿਬਾਨ ਅਤੇ ਹੋਰ ਸਾਰੀਆਂ ਧਿਰਾਂ ਨੂੰ ਅਫਗਾਨ ਨਾਗਰਿਕਾਂ ਦੀ ਜਾਨ ਬਚਾਉਣ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਵਿੱਚ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਗੁਟੇਰੇਸ ਨੇ ਸਾਰੇ ਦੇਸ਼ਾਂ ਨੂੰ ਅਫਗਾਨ ਸ਼ਰਨਾਰਥੀਆਂ ਨੂੰ ਮਾਨਵਤਾ ਦੇ ਆਧਾਰ ‘ਤੇ ਦਾਖਲ ਕਰਨ ਦੀ ਅਪੀਲ ਕੀਤੀ ਹੈ।

Share this Article
Leave a comment