ਵਾਸ਼ਿੰਗਟਨ ਵਿੱਚ ਸੈਂਕੜੇ ਲੋਕਾਂ ਨੇ ਕਿਊਬਾ ਸਰਕਾਰ ਖਿਲਾਫ ਕੱਢੀ ਰੈਲੀ

TeamGlobalPunjab
2 Min Read

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਵਾਸ਼ਿੰਗਟਨ ਵਿੱਚ ਕਿਊਬਾ ਮੂਲ ਦੇ ਸੈਂਕੜੇ ਲੋਕਾਂ, ਰਾਜਨੀਤਿਕ ਸ਼ਰਨਾਰਥੀਆਂ ਅਤੇ ਕਾਰਕੁਨਾਂ ਨੇ ਸੋਮਵਾਰ ਨੂੰ ਕਿਊਬਾ ਦੀ ਸਰਕਾਰ ਦੇ ਵਿਰੋਧ ਵਿੱਚ ਅਮਰੀਕਾ ਦੀ ਰਾਜਧਾਨੀ ਵਿੱਚ ਰੈਲੀ ਕੱਢੀ। ਇਸ ਰੈਲੀ ਵਿੱਚ ਲੋਕ ਅਮਰੀਕਾ ਅਤੇ ਕਿਊਬਾ ਦੇ ਝੰਡੇ ਫੜਕੇ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਰਾਸ਼ਟਰਪਤੀ ਜੋਅ ਬਾਇਡਨ  ਕੋਲੋਂ ਕਿਊਬਾ ਪ੍ਰਸ਼ਾਸਨ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਰੈਲੀ ਵਿੱਚ ਮਨੁੱਖੀ ਅਧਿਕਾਰ ਸਮੂਹਾਂ ਨੇ ਕਿਊਬਾ ਦੇ ਸ਼ਾਸਕਾਂ ‘ਤੇ ਇਲਜ਼ਾਮ ਲਗਾਇਆ ਕਿ ਉਹ ਇਤਿਹਾਸਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸੈਂਸਰਸ਼ਿਪ ਅਤੇ ਲੋਕਾਂ ਨੂੰ ਡਰਾਉਣ ਲਈ ਹੋਰ ਚਾਲਾਂ ਦੀ ਵਰਤੋਂ ਕਰਦੇ ਹਨ ।

ਕਿਊਬਾ ਤੋਂ ਆ ਕੇ ਅਮਰੀਕਾ ਵਸੇ ਇਸ ਰੈਲੀ ਵਿੱਚ ਸ਼ਾਮਲ ਲੋਕਾਂ ਅਨੁਸਾਰ ਵਾਈਟ ਹਾਊਸ ਨੂੰ ਕਿਊਬਾ ਦੀ ਸਰਕਾਰ ਨੂੰ ਨਾਜਾਇਜ਼ ਘੋਸ਼ਿਤ ਕਰਨ ਦੀ ਜ਼ਰੂਰਤ ਹੈ। 11 ਜੁਲਾਈ ਨੂੰ, ਕਿਊਬਾ ਵਿੱਚ ਆਰਥਿਕ ਤੰਗੀ, ਮੈਡੀਕਲ ਅਤੇ ਭੋਜਨ ਦੀ ਘਾਟ ਅਤੇ ਸ਼ਾਸਨ ਦੇ ਗੁੱਸੇ ਕਾਰਨ ਲੋਕਾਂ ਦੁਆਰਾ ਕਈ ਪ੍ਰਦਰਸ਼ਨ ਕੀਤੇ ਗਏ। ਜਿਸ ਦੌਰਾਨ ਪੁਲਿਸ ਨਾਲ ਹੋਈਆਂ ਝੜਪਾਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਸੈਂਕੜੇ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਕੇ, ਜਨਤਕ ਗੜਬੜੀ, ਭੰਨਤੋੜ ਅਤੇ ਲਾਪਰਵਾਹੀ ਦੇ ਦੋਸ਼ ਲਗਾਏ ਗਏ। ਰਾਜਧਾਨੀ ਵਿੱਚ ਕੱਢਿਆ ਇਹ ਮਾਰਚ, ਕਿਊਬਾ ਦੀ ਅੰਬੈਸੀ ਵਿਖੇ ਸਮਾਪਤ ਹੋਇਆ। ਇਸਤੋਂ ਪਹਿਲਾਂ ਅਮਰੀਕਾ ਨੇ ਪਿਛਲੇ ਹਫਤੇ ਕਿਊਬਾ ਦੇ ਰੱਖਿਆ ਮੰਤਰੀ ਉੱਤੇ ਪਾਬੰਦੀਆਂ ਲਗਾਉਂਦਿਆਂ ਕਿਊਬਾ ਦੇ ਲੋਕਾਂ ਲਈ ਆਪਣੇ ਸਮਰਥਨ ਨੂੰ ਵੀ ਪੇਸ਼ ਕੀਤਾ ਹੈ।

Share This Article
Leave a Comment