ਤਿੱਬਤੀ ਧਾਰਮਿਕ ਆਗੂ ਦਲਾਈਲਾਮਾ ਰੂਟੀਨ ਚੈਕਅੱਪ ਲਈ ਪਹੁੰਚੇ ਏਮਜ਼

Rajneet Kaur
2 Min Read

ਸ਼ਿਮਲਾ: ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੇ ਐਤਵਾਰ ਨੂੰ ਏਮਜ਼, ਦਿੱਲੀ ਵਿਖੇ ਆਪਣੀ ਨਿਯਮਤ ਸਿਹਤ ਦੀ ਜਾਂਚ ਕਰਵਾਈ।ਜਿਸ ‘ਚ ਉਹ  ਪੂਰੀ ਤਰ੍ਹਾਂ ਤੰਦਰੁਸਤ ਪਾਏ ਗਏ ਹਨ। ਧਾਰਮਿਕ ਆਗੂ ਐਤਵਾਰ ਸਵੇਰੇ ਗੱਗਲ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਏ। ਉੱਥੇ ਜਾ ਕੇ ਉਨ੍ਹਾਂ ਨੇ ਏਮਜ਼ ‘ਚ ਆਪਣੀ ਸਿਹਤ ਜਾਂਚ ਕਰਵਾਈ। ਉਨ੍ਹਾਂ ਦੇ ਐਕਸਰੇ ਤੋਂ ਇਲਾਵਾ ਕੁਝ ਹੋਰ ਟੈਸਟ ਵੀ ਕੀਤੇ ਗਏ ਹਨ।

ਫਿਲਹਾਲ ਦਲਾਈਲਾਮਾ ਦਿੱਲੀ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਹਨ। ਦੋ ਦਿਨਾਂ ਤੱਕ ਏਮਜ਼ ਵਿੱਚ ਨਿਯਮਤ ਸਿਹਤ ਜਾਂਚ ਤੋਂ ਬਾਅਦ ਧਰਮਸ਼ਾਲਾ ਵਾਪਿਸ ਆਉਣਗੇ।  ਦੱਸ ਦੇਈਏ ਕਿ 2 ਤੋਂ 4 ਅਕਤੂਬਰ ਤੱਕ ਉਹ ਤਾਈਵਾਨੀ ਪੈਰੋਕਾਰਾਂ ਦੀ ਬੇਨਤੀ ‘ਤੇ ਮੈਕਲਿਓਡਗੰਜ ਦੇ ਮੁੱਖ ਬੋਧੀ ਮੰਦਿਰ ‘ਚ ਤਿੰਨ ਦਿਨ ਉਪਦੇਸ਼ ਦੇਣ ਵਾਲੇ ਸਨ ਪਰ  ਜ਼ੁਕਾਮ ਅਤੇ ਖੰਘ ਕਾਰਨ ਉਨ੍ਹਾਂ ਨੇ ਪਹਿਲੇ ਦੋ ਦਿਨ ਪ੍ਰਚਾਰ ਨਹੀਂ ਕੀਤਾ।ਹਲਕੀ ਜ਼ੁਕਾਮ ਤੋਂ ਪੀੜਤ ਹੋਣ ਤੋਂ ਬਾਅਦ ਧਾਰਮਿਕ ਆਗੂ ਦੇ ਨਿੱਜੀ ਮਾਹਿਰ ਡਾਕਟਰਾਂ ਨੇ ਉਨ੍ਹਾਂ ਦੀ ਏਮਜ਼ ਵਿਖੇ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਦੂਜੇ ਪਾਸੇ ਦਲਾਈਲਾਮਾ ਦੇ ਨਿੱਜੀ ਸਕੱਤਰ ਸੇਟਨ ਸ਼ਾਮਡੁਪ ਨੇ ਕਿਹਾ ਕਿ ਉਨ੍ਹਾਂ ਨੇ ਐਤਵਾਰ ਨੂੰ ਏਮਜ਼ ‘ਚ ਆਪਣਾ ਨਿਯਮਿਤ ਸਿਹਤ ਜਾਂਚ ਕਰਵਾਈ, ਜਿਸ ‘ਚ ਡਾਕਟਰਾਂ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।

ਦਸ ਦਈਏ ਕਿ ਸਿੱਕਮ ਵਿੱਚ ਹੜ੍ਹਾਂ ਅਤੇ ਰਾਹਤ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਲਾਈ ਲਾਮਾ ਦੀ 10 ਤੋਂ 14 ਅਕਤੂਬਰ ਤੱਕ ਹੋਣ ਵਾਲੀ ਪੰਜ ਦਿਨਾਂ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦਲਾਈਲਾਮਾ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਕਮ ਵਿੱਚ ਹੜ੍ਹਾਂ ਕਾਰਨ ਹਾਲਾਤ ਠੀਕ ਨਹੀਂ ਹਨ। ਸਿੱਕਮ ਰਾਜ ਦਾ ਪੂਰਾ ਪ੍ਰਸ਼ਾਸਨਿਕ ਸਿਸਟਮ ਫਿਲਹਾਲ ਰਾਹਤ ਕਾਰਜਾਂ ‘ਚ ਲੱਗਾ ਹੋਇਆ ਹੈ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਧਾਰਮਿਕ ਆਗੂ ਨੇ ਆਪਣਾ ਸਿੱਕਮ ਦੌਰਾ ਮੁਲਤਵੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸਿੱਕਮ ਦੇ ਲੋਕਾਂ ਅਤੇ ਸੂਬੇ ਦੇ ਨਾਲ ਹਨ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment