CP 67 ਨੇ ਗਿੱਪੀ ਗਰੇਵਾਲ ਨਾਲ ‘ਸਟਾਰਬਕਸ ਸੈਲੀਬ੍ਰਿਟੀ ਲੌਂਜ’ ਦਾ ਕੀਤਾ ਉਦਘਾਟਨ

Prabhjot Kaur
1 Min Read

ਮੋਹਾਲੀ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਅਭਿਨੇਤਾ ਅਤੇ ਗਾਇਕ, ਗਿੱਪੀ ਗਰੇਵਾਲ ਜੋ ਹਾਲ ਹੀ ਵਿੱਚ ਕੈਰੀ ਆਨ ਜੱਟਾ 3 ਦਾ ਪ੍ਰਚਾਰ ਕਰ ਰਹੇ ਹਨ, ਨੇ ਆਪਣੀ ਫਿਲਮ ਦੇ ਪ੍ਰੀਮੀਅਰ ਤੋਂ ਠੀਕ ਪਹਿਲਾਂ ਇਸ ਸਮਾਗਮ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਸ਼ੰਸਕਾਂ ਅਤੇ ਕੌਫੀ ਪ੍ਰੇਮੀਆਂ ਦੇ ਸਾਹਮਣੇ ਰੂਬਰੂ ਹੋਏ। ਇਸ ਸਮਾਗਮ ਦੀ ਆਣ ਬਾਨ ਤੇ ਸ਼ਾਨ ਗਿੱਪੀ ਜੀ ਨੇ ਰੀਬਨ ਕੱਟ ਕੇ ਨਵੇਂ ਲੌਂਜ ਦਾ ਉਦਘਾਟਨ ਕੀਤਾ।

ਗਿੱਪੀ ਗਰੇਵਾਲ ਵੱਲੋਂ ਉਦਘਾਟਨ ਕੀਤੇ ਗਏ ਸੈਲੀਬ੍ਰਿਟੀ ਲੌਂਜ ਵਿੱਚ ਸਟਾਰਬਕਸ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਹਾਜ਼ਰ ਲੋਕਾਂ ਨੂੰ ਸਭ ਦੇ ਮਨਪਸੰਦ ਸਿਤਾਰੇ ਗਿੱਪੀ ਗਰੇਵਾਲ ਨਾਲ ਗੱਲ ਕਰਨ ਦਾ ਤੇ ਆਉਣ ਵਾਲੀ ਫਿਲਮ ਲਈ ਸ਼ੁਭਕਾਮਨਾਵਾਂ ਦੇਣ ਦਾ ਇੱਕ ਮੌਕਾ ਵੀ ਦਿੱਤਾ ਗਿਆ ਜਿਸ ਨਾਲ ਇਹ ਪਾਲ ਹੋਰ ਵੀ ਯਾਦਗਾਰੀ ਬਣ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment