ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਕੰਵਰ ਚਾਹਲ ਦਾ ਹੋਇਆ ਦੇਹਾਂਤ

Rajneet Kaur
1 Min Read

ਮਾਨਸਾ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ  ਪ੍ਰਸਿੱਧ ਗਾਇਕ ਕੰਵਰ ਚਾਹਲ ਦਾ 29 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ‘ਮਾਝੇ ਦੀ ਜੱਟੀਏ’ ਗੀਤ ਨਾਲ ਚਰਚਾ ‘ਚ ਆਇਆ ਸੀ।  ਅੱਜ ਕੋਟੜਾ ਕਲਾਂ ਦੇ ਨੇੜੇ ਭੀਖੀ, ਮਾਨਸਾ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਕੰਵਰ ਚਾਹਲ ਦੀ ਮੌਤ ਕਿਵੇਂ ਹੋਈ, ਇਸ ਸਬੰਧੀ ਫਿਲਹਾਲ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ ਹੈ। ਉਸ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਸੰਗੀਤ ਜਗਤ ’ਚ ਸੋਗ ਦੀ ਲਹਿਰ ਪਸਰ ਗਈ ਹੈ।

ਕੰਵਰ ਚਾਹਲ ਦਾ ਪੰਜਾਬੀ ਸੰਗੀਤ ਜਗਤ ’ਚ ਕਾਫ਼ੀ ਨਾਂ ਸੀ। ਉਨ੍ਹਾਂ ਨੇ ‘ਮਾਝੇ ਦੀ ਜੱਟੀਏ’, ‘ਗੱਲ ਸੁਣ ਜਾ’ ਤੇ ‘ਇਕ ਵਾਰ’ ਵਰਗੇ ਕਈ ਗੀਤ ਗਾਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਨਾਮੀ ਕਲਾਕਾਰਾਂ ਨਾਲ ਵੀ ਗੀਤ ਕੱਢੇ ਸਨ। ਕੰਵਰ ਨੇ ਨਾਭੇ ਤੋਂ  ਆਪਣੀ ਪੜ੍ਹਾਈ ਪੂਰ੍ਹੀ ਕੀਤੀ ਸੀ। ਜਿਸ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment