ਫ਼ਿਲਮ ਨਿਰਦੇਸ਼ਕ ਤੇ RJ ਸੁਖਦੀਪ ਸੁੱਖੀ ਦੀ ਸੜਕ ਹਾਦਸੇ ‘ਚ ਹੋਈ ਮੌਤ

Rajneet Kaur
1 Min Read

ਜਲੰਧਰ : ਜਲੰਧਰ ਦੇ ਨੌਜਵਾਨ ਫ਼ਿਲਮ ਡਾਇਰੈਕਟਰ ਸੁਖਦੀਪ ਸਿੰਘ ਸੁੱਖੀ ਦੀ ਦਰਦਨਾਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। 23 ਨਵੰਬਰ ਦੀ ਰਾਤ ਨੂੰ ਜਲੰਧਰ ‘ਚ ਹੋਏ ਹਾਦਸੇ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਰਾਮਾ ਮੰਡੀ ਦੇ ਜੌਹਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ।ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਸੁਖਦੀਪ ਸਿੰਘ ਸੁੱਖੀ ਨੇ ਬਤੌਰ ਰੇਡੀਓ ਜੌਕੀ ਵੀ ਖ਼ੂਬ ਨਾਂ ਕਮਾਇਆ ਸੀ ਤੇ 2018 ’ਚ ‘ਇਸ਼ਕ ਨਾ ਹੋਵੇ ਰੱਬਾ’ ਪੰਜਾਬੀ ਫਿਲਮ ਨੂੰ ਡਾਇਰੈਕਟ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ  ਨੇ ਬੀਕਾਨੇਰੀ ਫੀਮ (2020) ਅਤੇ ਨੋ ਨੋ ਨੋ (2020) ਦਾ ਨਿਰਦੇਸ਼ਨ ਕੀਤਾ। ਕਾਲਜਾਂ ਦੇ ਯੁਵਾ ਮੇਲਿਆਂ, ਸਕਿੱਟ, ਮੋਨੋ ਐਕਟਿੰਗ ਅਤੇ ਹੋਰ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੇ ਸਨ।

ਇਸ ਤੋਂ ਇਲਾਵਾ ਉਸ ਨੇ ਕਈ ਪੰਜਾਬੀ ਗੀਤਾਂ ਨੂੰ ਵੀ ਡਾਇਰੈਕਟ ਕੀਤਾ ਹੈ। ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਸੁੱਖੀ ਦੇ ਪਿਤਾ ਦੀ ਮੌਤ ਹੋਈ ਸੀ ਤੇ ਫਿਰ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਹੁਣ ਇਕ ਸੜਕ ਹਾਦਸੇ ’ਚ ਉਨ੍ਹਾਂ ਦੀ ਵੀ ਮੌਤ ਹੋ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment