ਨਵੀਂ ਦਿੱਲੀ : ਕੇਂਦਰ ਮੰਤਰੀ ਮੰਡਲ ਨੇ ਫ਼ੈਸਲਾ ਕੀਤਾ ਗਿਆ ਹੈ ਕਿ ਪਹਿਲੀ ਮਾਰਚ ਤੋਂ ਮੁਫਤ ਟੀਕਾਕਰਨ ਮੁਹਿੰਮ ‘ਚ ਸੀਨੀਅਰ ਨਾਗਰਿਕਾਂ ਅਰਥਾਤ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਨਾਲ ਹੀ 45 ਸਾਲਾਂ ਤੋਂ ਜ਼ਿਆਦਾ ਦੀ ਉਮਰ ਦੇ ਅਜਿਹੇ ਲੋਕ ਵੀ ਟੀਕਾਕਰਨ ਕਰਵਾ ਸਕਣਗੇ, ਜਿਹੜੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ।
ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਹਿਲੀ ਮਾਰਚ ਤੋਂ ਟੀਕਾਕਰਨ ਮੁਹਿੰਮ ‘ਚ ਸਰਕਾਰੀ ਦੇ ਨਾਲ-ਨਾਲ ਨਿੱਜੀ ਖੇਤਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟੀਕਾਕਰਨ ਲਈ 10 ਹਜ਼ਾਰ ਸਰਕਾਰੀ ਤੇ 20 ਹਜ਼ਾਰ ਨਿੱਜੀ ਖੇਤਰ ਦੇ ਸੈਂਟਰ ਹੋਣਗੇ।
ਦੱਸ ਦਈਏ ਕਿ ਸਰਕਾਰੀ ਸੈਂਟਰ ‘ਤੇ ਕੋਰੋਨਾ ਦਾ ਮੁਫਤ ਟੀਕਾ ਲੱਗੇਗਾ, ਉੱਥੇ ਨਿੱਜੀ ਸੈਂਟਰ ‘ਤੇ ਇਸ ਦਾ ਮੁੱਲ ਤਾਰਨਾ ਪਵੇਗਾ। ਨਿੱਜੀ ਸੈਂਟਰ ‘ਤੇ ਟੀਕੇ ਦੀ ਕੀਮਤ ਕੇਂਦਰੀ ਸਿਹਤ ਮੰਤਰਾਲੇ ਤੈਅ ਕਰੇਗਾ।