Home / News / ਕੋਵਿਡ 19 : ਸਰਕਾਰੀ ਤੇ ਨਿੱਜੀ ਦੋਹਾਂ ਸੈਂਟਰਾਂ ‘ਚ ਹੋਵੇਗਾ ਟੀਕਾਕਰਨ, ਸੀਨੀਅਰ ਨਾਗਰਿਕਾਂ ਨੂੰ ਲੱਗੇਗਾ ਮੁਫਤ ਟੀਕਾ

ਕੋਵਿਡ 19 : ਸਰਕਾਰੀ ਤੇ ਨਿੱਜੀ ਦੋਹਾਂ ਸੈਂਟਰਾਂ ‘ਚ ਹੋਵੇਗਾ ਟੀਕਾਕਰਨ, ਸੀਨੀਅਰ ਨਾਗਰਿਕਾਂ ਨੂੰ ਲੱਗੇਗਾ ਮੁਫਤ ਟੀਕਾ

ਨਵੀਂ ਦਿੱਲੀ : ਕੇਂਦਰ ਮੰਤਰੀ ਮੰਡਲ ਨੇ ਫ਼ੈਸਲਾ ਕੀਤਾ ਗਿਆ ਹੈ ਕਿ ਪਹਿਲੀ ਮਾਰਚ ਤੋਂ ਮੁਫਤ ਟੀਕਾਕਰਨ ਮੁਹਿੰਮ ‘ਚ ਸੀਨੀਅਰ ਨਾਗਰਿਕਾਂ ਅਰਥਾਤ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਨਾਲ ਹੀ 45 ਸਾਲਾਂ ਤੋਂ ਜ਼ਿਆਦਾ ਦੀ ਉਮਰ ਦੇ ਅਜਿਹੇ ਲੋਕ ਵੀ ਟੀਕਾਕਰਨ ਕਰਵਾ ਸਕਣਗੇ, ਜਿਹੜੇ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ।

ਜਾਣਕਾਰੀ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਹਿਲੀ ਮਾਰਚ ਤੋਂ ਟੀਕਾਕਰਨ ਮੁਹਿੰਮ ‘ਚ ਸਰਕਾਰੀ ਦੇ ਨਾਲ-ਨਾਲ ਨਿੱਜੀ ਖੇਤਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਟੀਕਾਕਰਨ ਲਈ 10 ਹਜ਼ਾਰ ਸਰਕਾਰੀ ਤੇ 20 ਹਜ਼ਾਰ ਨਿੱਜੀ ਖੇਤਰ ਦੇ ਸੈਂਟਰ ਹੋਣਗੇ।

 ਦੱਸ ਦਈਏ ਕਿ ਸਰਕਾਰੀ ਸੈਂਟਰ ‘ਤੇ ਕੋਰੋਨਾ ਦਾ ਮੁਫਤ ਟੀਕਾ ਲੱਗੇਗਾ, ਉੱਥੇ ਨਿੱਜੀ ਸੈਂਟਰ ‘ਤੇ ਇਸ ਦਾ ਮੁੱਲ ਤਾਰਨਾ ਪਵੇਗਾ। ਨਿੱਜੀ ਸੈਂਟਰ ‘ਤੇ ਟੀਕੇ ਦੀ ਕੀਮਤ ਕੇਂਦਰੀ ਸਿਹਤ ਮੰਤਰਾਲੇ ਤੈਅ ਕਰੇਗਾ।

Check Also

Amarinder Slams BJP Leadership’s Criticism Of Hoshiarpur Rape-Murder Case As Political Puffery

ਆੜ੍ਹਤੀਆਂ ਨੂੰ ਕੈਪਟਨ ਵੱਲੋਂ ਭਰੋਸਾ,”ਜਦੋਂ ਤੱਕ ਮੈਂ ਇੱਥੇ ਹਾਂ, ਤੁਸੀਂ ਵਿਵਸਥਾ ਦਾ ਹਿੱਸਾ ਬਣੇ ਰਹੋਗੇ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਵੱਲੋਂ ਆਪਣੀ ਪ੍ਰਸਤਾਵਿਤ …

Leave a Reply

Your email address will not be published. Required fields are marked *