ਕੋਵਿਡ-19 : ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ 1 ਕੋਰੜ ਤੋਂ ਪਾਰ

TeamGlobalPunjab
2 Min Read

ਨਿਊਜ਼ ਡੈਸਕ : ਪਿਛਲੇ ਸਾਲ ਦੇ ਅੰਤ ‘ਚ ਚੀਨ ਤੋਂ ਪੂਰੀ ਦੁਨੀਆ ‘ਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਸੰਕਰਮਣ ਦੇ ਮਾਮਲੇੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਵਰਲਡੋਮੀਟਰ ਦੀ ਰਿਪੋਰਟ ਅਨੁਸਾਰ ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 1 ਕਰੋੜ ਤੋਂ ਪਾਰ ਹੋ ਗਈ ਹੈ ਅਤੇ ਇਸ ਭਿਆਨਕ ਮਹਾਂਮਾਰੀ ਨੇ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੂੰ ਨਿਗਲ ਲਿਆ ਹੈ। ਜਦ ਕਿ 54,14,646 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱੱਕੇ ਹਨ। ਅਜੇ ਵੀ ਪੂਰੀ ਦੁਨੀਆ ‘ਚ 40,86,947 ਮਾਮਲੇ ਸਰਗਰਮ ਹਨ ਜਿਨ੍ਹਾਂ ‘ਚੋਂ 57,706 ਕੋਰੋਨਾ ਪੀੜਤਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਵਰਲਡੋਮੀਟਰ ਅਨੁਸਾਰ ਪੂਰੀ ਦੁਨੀਆ ‘ਚ 22 ਜਨਵਰੀ ਤੋਂ 20 ਮਈ ਤੱਕ ਕੋਰੋਨਾ ਦੇ 50,71,527 ਮਾਮਲੇ ਦਰਜ ਕੀਤੇ ਗਏ ਸਨ ਪਰ 21 ਮਈ ਤੋਂ ਲੈ ਕੇ 27 ਜੂਨ ਤੱਕ ਇਹ ਅੰਕੜਾ 1 ਕਰੋੜ ਤੋਂ ਪਾਰ ਚਲਾ ਗਿਆ ਹੈ।

ਕੋੋਰੋਨਾ ਮਹਾਮਾਰੀ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਅਮਰੀਕਾ ‘ਚ ਹੁਣ ਤੱਕ 25 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਉਥੇ ਹੀ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1.27 ਲੱਖ ਤੋਂ ਪਾਰ ਚਲੀ ਗਈ ਹੈ। ਅਮਰੀਕਾ ‘ਚ ਇੱਕ ਦਿਨ ‘ਚ ਕੋਰੋਨਾ ਦੇ 45 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਅਮਰੀਕਾਤੋਂ ਬਾਅਦ ਬ੍ਰਾਜ਼ੀਲ ਕੋਰੋਨਾ ਮਹਾਮਾਰੀ ਦਾ ਦੂਜਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਬ੍ਰਾਜ਼ੀਲ ‘ਚ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ। ਬ੍ਰਾਜ਼ੀਲ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 12 ਲੱਖ 80 ਹਜ਼ਾਰ ਤੋਂ ਟੱਪ ਗਿਆ ਹੈ ਅਤੇ 56 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 46 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ 1055 ਲੋਕਾਂ ਦੀ ਮੌਤ ਹੋਈ ਹੈ।

- Advertisement -

ਬ੍ਰਾਜ਼ੀਲ ਤੋੋਂ ਬਾਅਦ ਰੂਸ ਸੰਕਰਮਿਤ ਦੇਸ਼ਾਂ ਦੀ ਸੂਚੀ ‘ਚ 627,646 ਮਾਮਲਿਆਂ ਨਾਲ ਤੀਜੇ ਨੰਬਰ ‘ਤੇ ਅਤੇ ਭਾਰਤ 529,274 ਮਾਮਲਿਆਂ ਨਾਲ ਚੌਥੇ ਨੰਬਰ ‘ਤੇ ਅਤੇ ਬ੍ਰਿਟੇਨ 310,250 ਮਾਮਲਿਆਂ ਨਾਲ ਪੰਜਵੇਂ ਸਥਾਨ ‘ਤੇ ਹੈ।

Share this Article
Leave a comment