ਉੱਤਰੀ ਕੈਲੀਫੋਰਨੀਆ ਦੀ ਸੋਨੋਮਾ ਕਾਉਂਟੀ ‘ਚ ਲੱਗੀ ਅੱਗ, ਤਿੰਨ ਦੀ ਮੌਤ

TeamGlobalPunjab
1 Min Read

ਸੈਨ ਫ੍ਰਾਂਸਿਸਕੋ: ਉੱਤਰੀ ਕੈਲੀਫੋਰਨੀਆ ਦੇ ਸੋਨੋਮਾ ਕਾਉਂਟੀ ‘ਚ ਸੋਮਵਾਰ ਨੂੰ ਤੇਜ਼ ਹਵਾਵਾਂ ਚੱਲਣ ਨਾਲ ਅੱਗ ਇੱਕ ਵਾਰ ਫਿਰ ਭੜਕ ਉੱਠੀ। ਅੱਗ ਨਾਲ ਕਈ ਘਰ ਸੜ ਕੇ ਸੁਆਹ ਹੋ ਗਏ ਅਤੇ 70,000 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਦੌਰਾਨ ਕੈਲੀਫੋਰਨੀਆ ਦੇ ਉੱਤਰੀ ਖੇਤਰ ‘ਚ ਅੱਗ ਲੱਗਣ ਦੀ ਇਕ ਹੋਰ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਨਾਪਾ-ਸੋਨੋਮਾ ਕਾਉਂਟੀ ‘ਚ ਬੀਤੇ ਐਤਵਾਰ ਅੱਗ ਲੱਗੀ ਸੀ। ਕੈਲ ਫਾਇਰ ਡਵੀਜ਼ਨ ਦੇ ਮੁਖੀ ਬੇਨ ਨਿਕੋਲਜ਼ ਨੇ ਕਿਹਾ ਕਿ ਸੋਨੋਮਾ ਅਤੇ ਨਾਪਾ ਕਾਉਂਟੀਆਂ ਤੋਂ 68,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ ‘ਚ 30 ਦੇ ਕਰੀਬ ਥਾਵਾਂ ‘ਤੇ ਅੱਗ ਲੱਗੀ ਹੋਈ ਹੈ। ਜਿਸ ਦੇ ਚੱਲਦਿਆਂ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਆਪਣੇ ਘਰ ਕਿਸੇ ਸਮੇਂ ਵੀ ਖਾਲੀ ਕਰਨੇ ਪੈ ਸਕਦੇ ਹਨ।

Share this Article
Leave a comment