20 ਫਰਵਰੀ ਪੰਜਾਬ ਲਈ ਵੱਡਾ ਦਿਨ, ਵੋਟਾਂ ਪੈਣੀਆਂ ਨੇ ਜੀ!

TeamGlobalPunjab
4 Min Read

ਬਿੰਦੁੂ ਸਿੰਘ

ਮਹਾਂਮਾਰੀ ਦੀ ਵਜ੍ਹਾ ਨਾਲ ਲਾਗੂ ਕੀਤੀਆਂ ਗਈਆਂ  ਹਦਾਇਤਾਂ  ਦੇ ਦੇ ਬਾਵਜੂਦ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਲੈ ਕੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਤੱਕ ਸਿਆਸੀ ਪਾਰਟੀਆਂ ਵੱਲੋਂ ਪੂਰੀ ਗਹਿਮਾ ਗਹਿਮੀ ਦਾ ਮਾਹੌਲ  ਬਣਿਆ ਰਿਹਾ।

ਜਿੱਥੇ ਇੱਕ ਪਾਸੇ ਪੂਰੇ ਚੋਣ ਪ੍ਰਚਾਰ ਦੇ ਦੌਰਾਨ  ਸਿਆਸੀ ਪਾਰਟੀਆਂ ਨੇ ਲਗਾਤਾਰ ਆਪਣੇ ਵਿਰੋਧੀਆਂ ਨੂੰ  ਸ਼ਬਦੀ ਹਮਲੇ ਕਰਕੇ  ਪੂਰੀ ਤਰ੍ਹਾਂ ਘੇਰਨ ਦੀ ਕੋਸ਼ਿਸ਼ ਕੀਤੀ। ਉਥੇ ਹੀ ਇੱਕ ਦੋ ਘਟਨਾਵਾਂ ਦੇ ਬਾਵਜੂਦ  ਭਲਕੇ ਪੰਜਾਬ ਦੇ ਲੋਕ  ਆਪਣੀ ਅਗਲੀ ਸਰਕਾਰ ਚੁਣਨ ਵਾਸਤੇ  ਪੋਲ ਬੂਥਾਂ ਤੇ ਵੋਟਾਂ ਪਾਉਣ ਲਈ ਜਾਣਗੇ।

ਇਕ ਅਨੋਖੀ ਪਹਿਲ ਕਰਦੇ ਹੋਏ  ਮਿਧਾਂਸ਼ ਗੁਪਤਾ, ਜਿਸ ਨੂੰ ਦੁਨੀਆਂ ਦਾ  ਸਭ ਤੋਂ ਛੋਟੀ  ਉਮਰ ਦਾ ਸੀਈਓ (CEO) ਕਿਹਾ ਜਾ ਰਿਹਾ ਹੈ ਉਸ ਨੇ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਪੋਲਿੰਗ ਜਾਗਰੂਕਤਾ ਮੁਹਿੰਮ ਚਲਾਈ  ਤੇ ਲੋਕਾਂ ਨੂੰ ਜਾਗਰੂਕ ਕੀਤਾ। ਮਿਧਾਂਸ਼ ਦੇ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ।ਇਸ 12 ਵਰ੍ਹੇ ਦੇ ਸੀਈਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੋਟ ਪਾਉਣ ਲੋਕਾਂ ਨੂੰ ਅਪੀਲ ਕੀਤੀ  ਵੇਲੇ ਪਾਰਟੀਆਂ ਨੂੰ ਨਹੀਂ ਉਮੀਦਵਾਰਾਂ ਨੂੰ ਵੇਖ ਕੇ ਵੋਟ ਪਾਉਣ।

- Advertisement -

ਮਿਧਾਂਸ਼ ਪੰਜਾਬ ਦਾ ਇਕੱਲਾ ਬੱਚਾ ਸੀ ਜਿਸ ਪ੍ਰਧਾਨਮੰਤਰੀ ਵੱਲੋਂ  ਵੱਖ ਵੱਖ ਕੈਟੇਗਰੀਆਂ ਵਿਚ  ਵੋਟਰਾਂ ਨੂੰ ਜਾਗਰੂਕ ਕਰਨ  ਲਈ ਐਵਾਰਡ ਦੇ ਕੇ ਨਿਵਾਜ਼ਿਆ ਗਿਆ।ਮਿਧਾਂਸ਼ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਪੂਰੇ ਭਾਰਤ ਵਿੱਚ ਅਨੋਖੀ ਕਿਸਮ ਦੇ ਕੰਮ ਕਰਨ ਲਈ 29 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਸ ‘ਚ ਮਿਧਾਂਸ਼ ਇੱਕ ਹਨ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ 26 ਜਨਵਰੀ, 2022 ਨੂੰ ਗਣਤੰਤਰ ਦਿਵਸ ਮੌਕੇ ਉਨ੍ਹਾਂ ਲਈ ਮੈਡਲ ਅਤੇ ਮੈਰਿਟ   ਲਈ ਉਨ੍ਹਾਂ ਦੀ ਤਾਰੀਫ਼ ਕੀਤੀਬ ਸੀ। ਜਲੰਧਰ ‘ਚ ਗਣਤੰਤਰ ਦਿਵਸ ਸਮਾਰੋਹ ‘ਚ 135 ਸਰਟੀਫਿਕੇਟ ਪ੍ਰਦਾਨ ਕੀਤੇ ਗਏ ਸਨ। ਕਹਿੰਦੇ ਹਨ ਕਿ ਮਿਧਾਂਸ਼ ਨੇ ਆਪਣੀ ਕਾਬਲੀਅਤ 5 ਸਾਲ ਦੀ ਉਮਰ ਭਾਰਤ ਵਿੱਚ ਹੀ ਦਿੱਤੀ ਸੀ ।

ਉੱਧਰ ਅੱਜ ਵੋਟਾਂ ਲਈ ਸਿਰਫ਼ ਕੁਝ ਘੰਟੇ ਬਾਕੀ ਰਹਿ ਗਏ ਹਨ। ਚੋਣ ਕਮਿਸ਼ਨ ਮੁਤਾਬਕ  ਵੋਟ ਪਾਉਣ ਲਈ ਜਾਣ ਵਾਲੇ ਵੋਟਰਾਂ  ਲਈ  ਕਵਿਡ  ਵੈਕਸੀਨੇਸ਼ਨ ਲੱਗੇ ਹੋਣਾ ਕੋਈ ਜ਼ਰੂਰੀ ਹਦਾਇਤ ਵਿੱਚੋਂ ਨਹੀਂ ਹੈ। ਜੇਕਰ ਦੋ ਵਾਰੀ ਚੈੱਕਅੱਪ ਕਰਨ ਤੋਂ ਬਾਵਜੂਦ ਵੀ ਵੋਟਰ ਨੂੰ ਬੁਖਾਰ  ਨੋਟ ਕੀਤਾ ਜਾਂਦਾ ਹੈ  ਤਾਂ ਫੇਰ  ਉਸ ਨੂੰ ਪੋਲਿੰਗ ਬੂਥ ਵਿੱਚ ਵੱਖ ਬੈਠਣਾ ਹੋਵੇਗਾ ਤੇ ਸਭ ਤੋਂ ਅਖੀਰ ਵਿੱਚ  ਉਸ ਵੋਟਰ ਨੂੰ ਪੀਪੀਈ ਕਿੱਟ  ਪਵਾ ਕੇ ਅਤੇ  ਪੋਲਿੰਗ ਅਧਿਕਾਰੀਆਂ ਨੂੰ ਵੀ ਪੂਰੀ ਕਿੱਟ ਪਵਾ ਕੇ  ਫੇਰ ਉਸ ਵਿਅਕਤੀ ਨੁੂੰ  ਵੋਟ ਪਾਉਣ ਦਿੱਤੀ ਜਾਵੇਗੀ।

ਪੰਜਾਬ ਵਿੱਚ ਕਈ ਜਗ੍ਹਾ ਪੂਰੀ ਤਰ੍ਹਾਂ ਔਰਤਾਂ ਵੱਲੋਂ ਪੋਲਿੰਗ ਬੂਥ ਸਾਂਭੇ ਜਾ ਰਹੇ ਹਨ ਅਤੇ ਅਜਿਹੇ  ਬੂਥਾਂ  ਨੂੰ   ਪਿੰਕ ਬੂਥ  ਦਾ ਨਾਂਅ ਦਿੱਤਾ ਗਿਆ ਹੈ। ਨਵੇਂ ਯਾਨੀ   ਪਹਿਲੀ ਵਾਰ  ਵੋਟ ਦਾ ਅਧਿਕਾਰ ਇਸਤੇਮਾਲ ਕਰਨ ਆਉਣ ਵਾਲੇ ਵੋਟਰਾਂ ਨੂੰ ਫੁੱਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੂਬੇ ਚ  ਕਈ ਬੂਥ ਸੈਂਸੀਟਿਵ, ਕ੍ਰਿਟੀਕਲ  ਕੈਟੇਗਰੀ ਵਿੱਚ ਆਉਂਦੇ ਹਨ  ਜਿੱਥੇ ਕਿ  ਚੋਣ ਕਮਿਸ਼ਨ ਵੱਲੋਂ  ਵਧੇਰੇ ਸੁਰੱਖਿਆ ਇੰਤਜ਼ਾਮਾਤ  ਅਤੇ ਬਰੀਕੀ ਨਾਲ  ਨਿਗਰਾਨੀ  ਰੱਖੀ ਜਾਵੇਗੀ।

ਵੋਟ ਦਾ ਅਧਿਕਾਰ ਬਹੁਤ ਵੱਡਾ ਅਧਿਕਾਰ ਹੈ। ਇਸ ਵਾਰ ਕਈ ਪਾਰਟੀਆਂ ਮੈਦਾਨ ‘ਚ ਹਨ ਤੇ ਚਾਰ ਕੌਣੀ – ਪੰਜ ਕੌਣੀ ਮੁਕਾਬਲੇ ਵਿੱਚੋਂ  ਲੋਕਾਂ ਨੂੰ ਸਹੀ ਤੇ  ਸੁਲਝੇ ਹੋਏ ਉਮੀਦਵਾਰਾਂ  ਦੀ ਚੋਣ ਕਰਨੀ ਪਵੇਗੀ  ਤਾਂ ਜੋ  ਪਿਛਲੇ ਪੰਜ ਸਾਲਾਂ ਲਈ  ਸੂਬੇ ਨੂੰ  ਚਲਾਉਣ ਵਾਲੇ  ਉਨ੍ਹਾਂ ਦੇ ਨੁਮਾਇੰਦੇ  ਸਹੀ ਅਰਥਾਂ ਚ ਉਨ੍ਹਾਂ ਦੇ ਆਪਣੇ ਨੁਮਾਇੰਦੇ ਵਜੋਂ  ਆਮ ਲੋਕਾਂ ਦੀ ਆਵਾਜ਼ ਬਣ ਸਕਣ। ਕਈ ਸਿਰਕੱਢ ਸਿਆਸੀ ਲੀਡਰਾਂ ਲਈ ਇਸ ਵਾਰ ਸਹੀ ਮਾਅਨਿਆਂ ‘ਚ ਹਾਰ ਜਿੱਤ ਦਾ ਸਵਾਲ ਬਣਿਆ ਹੋਇਆ ਹੈ।

- Advertisement -
Share this Article
Leave a comment