ਕੋਵਿਡ-19 : ਹੁਣ ਦੇਸ਼ ‘ਚ 14 ਅਪ੍ਰੈਲ ਤੱਕ ਬੰਦ ਰਹਿਣਗੀਆਂ ਰੇਲਵੇ ਸੇਵਾਵਾਂ, ਵਿਭਾਗ ਨੇ ਅੱਗੇ ਵਧਾਈ ਮਿਆਦ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿਚ 21 ਦਿਨਾਂ ਲਈ ਯਾਨੀ 14 ਅਪ੍ਰੈਲ ਤੱਕ ਲਾਕਡਾਊਨ ਦੀ ਘੋਸ਼ਣਾ ਕਰਨ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ 14 ਅਪ੍ਰੈਲ ਤੱਕ ਆਪਣੀਆਂ ਸਾਰੀਆਂ ਯਾਤਰੀ ਸੇਵਾਵਾਂ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਦੇਸ਼ ਭਰ ਵਿਚ ਲੋੜੀਂਦੀਆਂ ਮਾਲ-ਗੱਡੀਆਂ ਚੱਲਦੀਆਂ ਰਹਿਣਗੀਆਂ। ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇਸ ਤਰ੍ਹਾਂ ਨਾਲ ਰੇਲਵੇ ਯਾਤਰਾ ‘ਤੇ ਪਾਬੰਦੀ ਲਗਾਈ ਗਈ ਹੈ।

ਦੱਸ ਦੇਈਏ ਕਿ ਰੇਲਵੇ ਵਿਭਾਗ ਨੇ ਐਤਵਾਰ ਨੂੰ ਜਨਤਾ ਕਰਫਿਊ ਵਾਲੇ ਦਿਨ ਯਾਨੀ 22 ਮਾਰਚ ਤੋਂ 31 ਮਾਰਚ ਤੱਕ ਆਪਣੀਆਂ ਸਾਰੀਆਂ ਯਾਤਰੀ ਸੇਵਾਵਾਂ ਮੁਲਤਵੀ ਕਰਨ ਦਾ ਫੈਸਲਾ ਲਿਆ ਸੀ।ਜਿਸ ਤੋਂ ਬਾਅਦ ਰੇਲਵੇ ਵਿਭਾਗ ਨੇ ਆਪਣੇ ਨਵੇੇਂ ਫੈਸਲੇ ਰਾਹੀਂ ਇਸ ਦੀ ਮਿਆਦ ਵਧਾ ਕੇ 14 ਅਪ੍ਰੈਲ ਤੱਕ ਕਰ ਦਿੱਤੀ ਗਈ ਹੈ।

ਰੇਲਵੇ ਵਿਭਾਗ ਨੇ ਮੰਗਲਵਾਰ ਨੂੰ ਰੇਲਵੇ ਸਟੇਸ਼ਨਾਂ ‘ਤੇ ਰਿਜ਼ਰਵੇਸ਼ਨ ਰੱਦ ਕਰਨ ਲਈ ਖੋਲ੍ਹੀਆਂ ਗਈਆਂ ਟਿਕਟ ਵਿੰਡੋ ਵੀ ਬੰਦ ਕਰ ਦਿੱਤੀਆਂ ਗਈਆਂ। ਦੱਸ ਦਈਏ ਕਿ ਰੇਲਵੇ ਵਿਭਾਗ ਨੇ ਰੇਲ ਗੱਡੀਆਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਰਿਜ਼ਰਵੇਸ਼ਨ ਰੱਦ ਕਰਨ ਲਈ ਬਿਨਾਂ ਕਿਸੇ ਕਟੌਤੀ ਦੇ ਤਿੰਨ ਮਹੀਨਿਆਂ ਲਈ ਰਿਫੰਡ ਦੀ ਸਹੂਲਤ ਦਿੱਤੀ ਹੈ। ਪਰ ਇਨ੍ਹਾਂ ਖਿੜਕੀਆਂ ‘ਤੇ ਭੀੜ ਵੱਧਣ ਕਾਰਨ ਰੇਲਵੇ ਨੇ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਰੇਲਵੇ ਵਿਭਾਗ ਨੇ ਕਿਹਾ ਕਿ ਸਥਿਤੀ ਸਮਾਨ ਹੋਣ ‘ਤੇ ਟਿਕਟ ਖਿੜਕੀਆਂ ਨੂੰ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ। ਇਸ ਲਈ ਯਾਤਰੀ ਆਪਣਾ ਰਿਫੰਡ ਵਾਪਿਸ ਲੈਣ ਲਈ ਪ੍ਰੇਸ਼ਾਨ ਨਾ ਹੋਣ।

ਇਸ ਤੋਂ ਇਲਾਵਾ ਸਟੇਸ਼ਨਾਂ ‘ਤੇ ਸਾਰੇ ਰੈਸਟੋਰੈਂਟਾਂ, ਫੂਡ ਪਲਾਜ਼ਾ ਅਤੇ ਸਟਾਲ ਬੰਦ ਕਰ ਦਿੱਤੇ ਗਏ ਹਨ। ਮਾਲ-ਗੱਡੀਆਂ ਦੇ ਡਰਾਈਵਰ, ਗਾਰਡ ਅਤੇ ਸਟੇਸ਼ਨ ਦੇ ਸਟਾਫ ਨੂੰ ਡਿਊਟੀ ਕਰਨ ਦੀ ਆਗਿਆ ਹੈ।

- Advertisement -

Share this Article
Leave a comment