ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਭੁੱਖ ਹੜਤਾਲ ‘ਤੇ

TeamGlobalPunjab
1 Min Read

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਅੱਜ ਕਿਸਾਨ ਜਥੇਬੰਦੀਆਂ ਦੇ ਲੀਡਰ ਇਕ ਦਿਨ ਦੀ ਭੁੱਖ ਹੜਤਾਲ ‘ਤੇ ਬੈਠੇ ਹਨ। ਇਸ ਧਰਨੇ ਵਿਚ ਹਰ ਕਿਸਾਨ ਜਥੇਬੰਦੀ ਦਾ ਮੁਖੀ ਵਰਤ ‘ਤੇ ਬੈਠਾ ਹੈ। ਭੁੱਖ ਹੜਤਾਲ ਸਵੇਰੇ ਅੱਠ ਵਜੇ ਸ਼ੁਰੂ ਕੀਤੀ ਗਈ ਸੀ ਜੋ ਸ਼ਾਮ ਪੰਜ ਵਜੇ ਤੱਕ ਰਹੇਗੀ। ਕਿਸਾਨ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਐਲਾਨ ਕੀਤੇ ਹੋਏ ਇਸ ਭੁੱਖ ਹੜਤਾਲ ਨੂੰ ਹਰ ਲੋਕਾਂ ਦਾ ਸਾਥ ਮਿਲਦਾ ਦਿਖਾਈ ਦਿੱਤਾ ਹੈ।

ਜਿੱਥੇ ਆਮ ਲੋਕ ਇਸ ਹੜਤਾਲ ਦਾ ਹਿੱਸਾ ਬਣੇ ਹਨ ਤਾਂ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਇਕ ਦਿਨ ਦੀ ਭੁੱਖ ਹੜਤਾਲ ਤੇ ਬੈਠੇ ਹਨ। ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਹ ਕਿਸਾਨਾਂ ਦੇ ਸਮਰਥਨ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਇਕ ਦਿਨ ਦੀ ਹੜਤਾਲ ਕਰਨਗੇ। ਹਾਲਾਂਕਿ ਕੇਜਰੀਵਾਲ ਦੇ ਇਸ ਫੈਸਲੇ ਤੇ ਪੰਜਾਬ ਕਾਂਗਰਸ ਨੇ ਇਤਰਾਜ਼ ਵੀ ਜਤਾਇਆ ਸੀ।

ਦਿੱਲੀ ਦੇ ਸਿੰਧੂ ਬਾਰਡਰ ਤੇ ਕਿਸਾਨ ਜਥੇਬੰਦੀਆਂ ਸਟੇਜ ਤੇ ਬੈਠ ਕੇ ਭੁੱਖ ਹੜਤਾਲ ਕਰ ਰਹੀਆਂ ਹਨ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਪਰ ਕੇਂਦਰ ਸਰਕਾਰ ਕਾਨੂੰਨਾਂ ਵਿੱਚ ਸਿਰਫ਼ ਪੰਜ ਸੋਧਾਂ ਕਰਨ ਦੇ ਲਈ ਹੀ ਤਿਆਰ ਹੈ।

- Advertisement -

Share this Article
Leave a comment