ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਰਾਹਤ,ਕੈਨੇਡਾ ‘ਚ ਆਉਣ ਵਾਲੇ ਯੋਗ ਵਿਅਕਤੀਆਂ ਤੇ ਹੀ ਲਾਗੂ ਹੋਣਗੇ ਨਵੇਂ ਨਿਯਮ

TeamGlobalPunjab
3 Min Read

ਕੈਨੇਡੀਅਨ ਤੇ ਪਰਮਾਨੈਂਟ ਰੈਜ਼ੀਡੈਂਟਸ ਜੋ ਪੂਰੀ ਤਰਾਂ ਵੈਕਸੀਨੇਟਿਡ ਹਨ ਹੁਣ ਦੇਸ਼ ‘ਚ ਬਿਨਾਂ ਕਿਸੇ ਕੋਰਨਟਾਈਨ ਪ੍ਰਕਿਰਿਆ ਦੇ ਦਾਖਿਲ ਹੋਣ ਦੇ ਯੋਗ ਹੋ ਗਏ ਹਨ। ਪਰ ਸ਼ਰਤ ਹੈ ਕਿ ਉਨਾਂ ਦੇ ਕੋਲ ਟੀਕਾ ਲਗਵਾਉਣ ਦਾ ਸਬੂਤ ਹੋਣਾ ਚਾਹੀਦਾ ਹੈ ਅਤੇ  ਇੱਕ ਕੋਵਿਡ 19 ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ।

ਇਹ ਮਾਰਚ 2020 ਤੋਂ ਲਾਗੂ ਹੋਣ ਵਾਲੀ ਕੈਨੇਡਾ ਅਮਰੀਕਾ ਦੀਆਂ ਸਰਹੱਦੀ ਪਾਬੰਦੀਆਂ ਨੂੰ ਢਿੱਲਾ ਕਰਨ ਦਾ ਪਹਿਲਾ ਪੜਾਅ ਹੈ। ਪਰ ਪਹਿਲੇ ਪੜਾਅ ਵਿੱਚ ਅਜੇ ਵੀ ਕੁਝ ਉਲਝਨਾਂ ਨਜ਼ਰ ਆ ਰਹੀਆਂ ਹਨ। ਜਿਸ ਵਿਚ ਬੱਚਿਆਂ ਸਮੇਤ ਕੋਰਨਟਾਈਨ ਦੇ ਨਿਯਮ ,ਡਿਜ਼ੀਟਲ ਪਰੂਫ ਵੈਕਸੀਨੇਸ਼ਨ ਅਤੇ ਕੀ ਗੈਰ ਜ਼ਰੂਰੀ ਯਾਤਰਾ ਦੀ ਹੁਣ ਇਜ਼ਾਜਤ ਹੈ। ਸਭ ਉਹ ਸਵਾਲ ਨੇ ਜੋ ਤੁਹਾਨੂੰ ਕੈਨੇਡਾ ਅਮਰੀਕਾ ਜਾਣ ਤੋਂ ਪਹਿਲਾਂ ਜਾਣਨੇ ਜ਼ਰੂਰੀ ਹੋਣਗੇ।

ਸੋਮਵਾਰ ਤੋਂ ਕੈਨੇਡੀਅਨ ਨਾਗਰਿਕ ਤੇ ਪੱਕੇ ਵਸਨੀਕ ਜੋ ਪੂਰੀ ਤਰਾਂ ਵੈਕਸੀਨੇਟਿਡ ਹਨ, ਨੂੰ ਬਿਨਾਂ ਕਿਸੇ ਕੋਰਨਟਾਈਨ ਜਾਂ 8 ਦਿਨ ਦੇ ਕੋਵਿਡ 19 ਟੈਸਟ ਦਿੱਤੇ ਬਗੈਰ ਸਰਹੱਦ ਪਾਰ ਕਰਨ ਦੀ ਇਜਾਜ਼ਤ ਹੈ। ਯੋਗ ਹਵਾਈ ਯਾਤਰੀਆਂ ਨੂੰ ਇਸ ਲੋੜ ਤੋਂ ਵੀ ਛੋਟ ਦਿਤੀ ਗਈ ਹੈ ਕਿ ਉਹ ਆਪਣੇ ਪਹਿਲੇ ਤਿੰਨ ਦਿਨ ਕੈਨੇਡਾ ਵਿਚ ਇੱਕ ਸਰਕਾਰੀ ਪ੍ਰਵਾਨਿਤ ਹੋਟਲ ਵਿੱਚ ਬਿਤਾਉਣ।

ਦਸ ਦਈਏ ਜਿਹੜੇ ਸੋਮਵਾਰ ਤੋਂ ਇਹ ਨਿਯਮਾਂ ‘ਚ ਢਿੱਲ ਮਿਲਣ ਦੇ ਐਲਾਨ ਤੋਂ ਪਹਿਲਾਂ ਪਹੁੰਚੇ ਹਨ ਉਹ ਟੈਸਟ ਕਰਨ ਦੇ ਆਈਸੋਲੇਸ਼ਨ ਛੋਟਾਂ ਦੇ ਯੋਗ ਨਹੀਂ ਹਨ ਕੋਰਨਟਾਈਨ ਪ੍ਰਕਿਰਿਆ ਛੱਡਣ ਵਾਲੇ ਯਾਤਰੀਆਂ ਲਈ ਜ਼ਰੂਰੀ ਹੋਵੇਗਾ ਕਿ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੇ ਟੀਕੇ ਜਿਵੇਂ ਕੀ ਫਾਈਜ਼ਰ, ਮੌਡਰਨਾ,ਜੌਹਨਸਨ ਐਂਡ ਜੌਹਨਸਨ ਤੇ ਐਸਟਰਾਜੇਨੇਕਾ ਲਗਵਾਏ ਹੋਣ। ਬਾਰਡਰ ਤੇ ਆਉਣ ਤੋਂ ਘਟੋ ਘਟ 14 ਦਿਨ ਪਹਿਲਾਂ ਕੋਵਿਡ ਦੀ ਆਖਰੀ ਡੋਜ਼ ਹਾਸਿਲ ਕੀਤੀ ਹੋਵੇ। ਬਾਰਡਰ ਤੇ ਆਉਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ ਅੰਦਰ ਇੱਕ ਨੈਗੇਟਿਵ ਟੈਸਟ ਕਰਵਾਇਆ ਹੋਵੇ। ਵੈਕਸੀਨ ਸਰਟੀਫੀਕੇਟ ਤੇ ਕੋਵਿਡ ਟੈਸਟ ਦੀ ਜਾਣਕਾਰੀ ARRIVECAN APP ਤੇ ਅਪਲੋਡ ਕਰਨੀ ਹੋਵੇਗੀ।ਤੁਹਾਨੂੰ ਟੈਸਟ ਦਾ ਇੰਤਜ਼ਾਰ ਕਰਨ ਤੇ ਘਰ ਜਾਣ ਦੀ ਇਜਾਜਤ ਹੋਵੇਗੀ।

- Advertisement -

ਅਮਰੀਕਾ ਦੇ ਨਾਗਰਿਕਾਂ ਨੂੰ ਗੈਰ ਜ਼ਰੂਰੀ ਯਾਤਰਾ ਲਈ ਲੈਂਡ ਰਾਹੀਂ ਕੈਨੇਡਾ ਦਾਖਿਲ ਹੋਣ ਦੀ ਆਗਿਆ ਨਹੀਂ ਹੈ। The us embassy and consulates in canada ਵੈਬਸਾਈਟ ਤੇ ਸਾਰੀ ਜਾਣਕਾਰੀ ਹੈ ਤੁਸੀ ਉਸ ਤੋਂ ਵੀ ਜਾਣਕਾਰੀ ਲੈ ਸਕਦੇ ਹੋ।

ਦੱਸ ਦਈਏ ਕਿ ਜਿਨਾਂ ਨੇ ਵੈਕਸੀਨੇਸ਼ਨ ਨਹੀਂ ਲਈ ਉਨਾਂ ਲਈ ਸਾਰੇ ਨਿਯਮ ਪਹਿਲਾਂ ਦੀ ਤਰਾਂ ਹੀ ਰਹਿਣਗੇ। ਸਰਹੱਦ ਦੇ ਨਵੇਂ ਨਿਯਮ ਪੂਰੀ ਤਰਾਂ ਵੈਕਸੀਨੇਟਿਡ ਲੋਕਾਂ ਲਈ ਹੀ ਬਦਲੇ ਹਨ। ਪਰ ਹਵਾਈ ਯਾਤਰਾ ਰਾਹੀਂ ਆਉਣ ਵਾਲੇ ਬੱਚਿਆਂ ਦੇ ਮਾਪੇ ਦੇ ਪੂਰੀ ਤਰਾਂ ਵੈਕਸੀਨੇਟ ਹਨ ਤਾਂ ਉਨਾਂ ਬਚਿਆਂ ਨੂੰ ਵੈਕਸੀਨ ਨਹੀਂ ਲੱਗੀ ਤਾਂ ਹੋਟਲ ਵਿਚ ਕੋਰਨਟਾਈਨ ਨਹੀਂ ਕਰਨਾ ਪਵੇਗਾ।ਉਹ ਦੋ ਹਫਤੇ ਘਰ ਰਹਿ ਸਕਦੇ ਹਨ। ਹਾਲਾਂਕਿ 8ਵੇਂ ਦਿਨ ਕੋਵਿਡ ਦਾ ਦੂਜਾ ਟੈਸਟ ਜ਼ਰੂਰ  ਕਰਨਾ ਪਵੇਗਾ।

ਦੱਸ ਦਈਏ ਕਿ ਹੈਲਥ ਕੈਨੇਡਾ ਨੇ ਮਈ ਵਿਚ 12 ਸਾਲ ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਬਾਇਓਨਟੈਕ ਟੀਕੇ ਦੀ ਵਰਤੋ ਨੂੰ ਅਧਿਕਾਰਤ ਕੀਤਾ ਸੀ। ਉਸੇ ਉਮਰ ਸਮੂਹ ਲਈ ਹਾਲਾਂਕਿ  ਮੋਡਰਨਾ ਨੂੰ ਮਨਜ਼ੂਰੀ ਅਜੇ ਪੈਡਿੰਗ ਹੈ। ਪਰ 12 ਸਾਲ ਤੋਂ ਘੱਟ ਉਮਰ ਦੇ ਬਚਿਆਂ ਦੇ ਲਈ ਅਜੇ ਤੱਕ ਕੋਈ ਵੀ ਟੀਕਾ ਅਧਿਕਾਰਤ ਨਹੀਂ ਹੈ।

Share this Article
Leave a comment