ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਦਾ ਲੁਧਿਆਣਾ ‘ਚ ਬਣਾਇਆ ਸਟੈਚੂ

TeamGlobalPunjab
2 Min Read

ਲੁਧਿਆਣਾ : ਅਮਰੀਕਾ ਨੂੰ ਨਵਾਂ ਰਾਸ਼ਟਰਪਤੀ ਜੋ ਬਾਇਡਨ ਮਿਲ ਗਏ ਹਨ। ਜਿਸ ਦੇ ਚਰਚੇ ਪੁਰੀ ਦੁਨੀਆਂ ਵਿੱਚ ਦੇਖਣ ਨੂੰ ਮਿਲ ਰਹੇ ਹਨ। ਅਜਿਹੇ ਵਿੱਚ ਲੁਧਿਆਣਾ ਸ਼ਹਿਰ ਤੋਂ ਵੀ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਇੱਕ ਕਾਰੋਬਾਰੀ ਨੇ ਰਾਸ਼ਟਰਪਤੀ ਜੋ ਬਾਇਡਨ ਦਾ ਇੱਕ ਸਟੈਚੂ ਤਿਆਰ ਕੀਤਾ ਹੈ। ਹੱਥ ਵਿੱਚ ਅਮਰੀਕਾ ਦਾ ਝੰਡਾ ਫੜੇ ਇਸ ਸਟੈਚੂ ਨੂੰ ਤਿਆਰ ਕੀਤਾ ਗਿਆ। 73 ਸਾਲਾ ਵਪਾਰੀ ਚੰਦਰਸ਼ੇਖਰ ਪ੍ਰਭਾਕਰ ਨੇ ਇਸ ਸਟੈਚੂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨੂੰ ਬਣਾਉਣ ਲਈ ਤਕਰੀਬਨ 6 ਮਹੀਨੇ ਦਾ ਸਮਾਂ ਲੱਗਿਆ ਹੈ। ਮੂਰਤੀ ਨੂੰ ਤਿਆਰ ਕਰਨ ਲਈ ਮੋਮ ਦੀ ਵਰਤੋ ਕੀਤੀ ਗਈ ਹੈ। ਚੰਦਰਸ਼ੇਖਰ ਪ੍ਰਭਾਕਰ ਨੇ ਕਿਹਾ ਕਿ ਇਸ ਸਟੈਚੂ ਨੂੰ ਤਿਆਰ ਕਰਨਾ ਅਮਰੀਕੀ ਚੋਣਾਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਜਿਸ ਨੂੰ ਆਖਰੀ ਰੂਪ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਦਿੱਤਾ ਗਿਆ। ਚੰਦਰਸ਼ੇਖਰ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਇਸ ਵਾਰ ਅਮਰੀਕੀ ਚੋਣਾਂ ਵਿੱਚ ਜੋ ਬਾਇਡਨ ਜਿੱਤ ਹਾਸਲ ਕਰ ਸਕਦੇ ਹਨ। ਇਸ ਲਈ ਉਹਨਾਂ ਦੇ ਸਟੈਚੂ ਨੂੰ ਤਿਆਰ ਕਰਨ ਦਾ ਸੋਚਿਆ ਸੀ।

ਚੰਦਰਸ਼ੇਖਰ ਪ੍ਰਭਾਕਰ ਪਿਛਲੇ 19 ਸਾਲਾਂ ਤੋਂ ਮੋਮ ਦੀਆਂ ਮੂਰਤੀਆਂ ਤਿਆਰ ਕਰ ਰਹੇ ਹਨ। ਉਹਨਾਂ ਨੇ ਹੁਣ ਤਕ 60 ਤੋਂ ਵੱਧ ਸਟੈਚੂ ਤਿਆਰ ਕਰ ਲਏ ਹਨ। ਚੰਦਰਸ਼ੇਖਰ ਨੇ ਇਹਨਾਂ ਮੂਰਤੀਆਂ ਨੂੰ ਰੱਖਣ ਲਈ ਘਰ ਵਿੱਚ ਇੱਕ ਅਜਾਇਬ ਘਰ ਵੀ ਬਣਾਇਆ ਹੋਇਆ ਹੈ। ਚੰਦਰਸ਼ੇਖਰ ਨੇ ਪਹਿਲਾ ਸਟੈਚੂ ਮਹਾਤਮਾ ਗਾਂਧੀ ਦਾ ਬਣਾਇਆ ਸੀ। ਇਸ ਤੋਂ ਬਾਅਦ ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਬਰਾਕ ਓਬਾਮਾ, ਨਰਿੰਦਰ ਮੋਦੀ, ਅਬਦੁਲ ਕਲਾਮ, ਜਗਜੀਤ ਸਿੰਘ, ਸਲਮਾਨ ਖਾਨ, ਰਿਤਿਕ ਰੋਸ਼ਨ, ਐਸ਼ਵਰਿਆ ਰਾਏ, ਮਦਰ ਟੇਰੇਸਾ ਅਤੇ ਕਪਿਲ ਸ਼ਰਮਾ ਦਾ ਬੁੱਤ ਵੀ ਬਣਾਏ ਹਨ।

- Advertisement -

Share this Article
Leave a comment