ਕੈਨੇਡਾ: ਨਵੇਂ LAMBDA ਵੈਰੀਅੰਟ ਦੀ ਦਸਤਕ,ਸਿਹਤ ਅਧਿਕਾਰੀਆਂ ਨੇ 11 ਕੇਸਾਂ ਦੀ ਕੀਤੀ ਪੁਸ਼ਟੀ

TeamGlobalPunjab
2 Min Read

ਕੈਨੇਡਾ(ਸ਼ੈਰੀ ਗੌਰਵਾ ): ਕੋਵਿਡ 19 ਦਾ ਇੱਕ ਹੋਰ ਵੈਰੀਅੰਟ ਲੈਂਬਡਾ ਵੈਰੀਅੰਟ ਹੁਣ ਕੈਨੇਡਾ ‘ਚ ਦਸਤਕ ਦੇ ਚੁੱਕਿਆ ਹੈ। ਰਿਪੋਰਟ ਮੁਤਾਬਕ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਕੈਨੇਡਾ ਦੇ ਵਿਚ ਇਸਦੇ ਕੁਝ ਮਾਮਲੇ ਸਾਹਮਣੇ ਆਏ ਹਨ। ਯਾਨੀ ਕਿ ਹੁਣ ਇਕ ਹੋਰ ਵੈਰੀਅੰਟ ਦਾ ਖਤਰਾ ਸਿਰ ਤੇ ਮੰਡਰਾ ਰਿਹਾ ਹੈ। ਅਜੇ ਡੈਲਟਾ ਵੈਰੀਅੰਟ ਨਾਲ ਕਈ ਦੇਸ਼ ਜੂਝ ਰਹੇ ਹਨ ਅਜਿਹੇ ਦੇ ਵਿਚ ਇੱਕ ਹੋਰ ਵੈਰੀਅੰਟ ਦੀ ਜਾਣਕਾਰੀ ਮਿਲਣਾ ਚਿੰਤਾ ਵਧਾ ਰਿਹਾ ਹੈ।

ਟੋਰਾਂਟੋ ਸਟਾਰ ਮੁਤਾਬਕ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਉਹ ਇਸ ਦੇਸ਼ ਵਿਚ ਲੈਂਬਡਾ ਵੈਰੀਅੰਟ ਦੇ 11 ਮਾਮਲਿਆਂ ਬਾਰੇ ਜਾਣੂ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ C.37 ਮਿਊਟੇਸ਼ਨ ਦਾ ਪਹਿਲੀ ਵਾਰ ਜ਼ਿਕਰ ਪਿਛਲੇ ਅਗਸਤ ਵਿੱਚ ਕੀਤਾ ਗਿਆ ਸੀ। ਜਿਸ ਨੂੰ ਵੈਰੀਅੰਟ ਆਫ ਇੰਟਰਸਟ ਦੇ ਨਾਲ ਨਾਮਜ਼ਦ ਕੀਤਾ ਗਿਆ ਸੀ।WHO ਦਾ ਕਹਿਣਾ ਹੈ ਕਿ ਇਸ ਵੈਰੀਅੰਟ ਤੇ ਹੋਰ ਵੈਰੀਅੰਟ ਦੀਆਂ ਕਿਸਮਾਂ ਨੂੰ ਮਹਤਵਪੂਰਨ ਕਮਿਊਨੀਟੀ ਟਰਾਂਸਮਿਸ਼ਨ ਜਾਂ ਮਲਟੀਪਲ ਕੋਵਿਡ 19 ਦੇ ਸਮੂਹਾਂ ਵੱਜੋਂ ਪਛਾਣਿਆ ਗਿਆ ਹੈ। ਸ਼ੁਰੂਆਤੀ ਆਂਕੜਿਆ ਤੋਂ ਪਤਾ ਚਲਦਾ ਹੈ ਕਿ ਲੈਂਬਡਾ ਹੋਰ ਵੈਰੀਅੰਟ ਨਾਲੋਂ ਵਧੇਰੇ ਛੂਤਕਾਰੀ ਹੋ ਸਕਦਾ ਹੈ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਟੀਕਿਆਂ ਨੂੰ ਅਜੇ ਵੀ ਇਸਦੇ ਵਿਰੁਧ ਸੁੱਰਖਿਆ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।

ਕਈ ਰਿਪੋਰਟਾਂ ਮੁਤਾਬਕ ਲਾਂਬਡਾ ਨੂੰ ਘੱਟੋ ਘਟ 27 ਦੇਸ਼ਾਂ ਵਿਚ ਪਛਾਣਿਆ ਗਿਆ ਹੈ ਤੇ ਖਾਸ ਕਰਕੇ ਦੱਖਣੀ ਅਮਰੀਕਾ ਵਿਚ ਫੈਲਿਆ ਹੋਇਆ ਹੈ। ਇੱਕ ਹੋਰ ਵੈਰੀਅੰਟ ਨੇ ਉਦੋਂ ਦਸਤਕ ਦਿਤੀ ਜਦੋਂ ਕੁਝ ਦੇਸ਼ਾਂ ਵਿਚ ਡੈਲਟਾ ਵੈਰੀਅੰਟ ਕੇਸਾਂ ਨਾਲ ਸਾਰੇ ਜੂਝ ਰਹੇ ਹਨ।

ਓਧਰ ਕੈਨੇਡਾ ਵਿਚ ਜਿੱਥੇ ਕੋਵਿਡ ਮਾਮਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ ,ਟੀਕਾਕਰਣ ਜਾਰੀ ਹੈ ਜਨਤਕ ਸਿਹਤ ਅਧਿਕਾਰੀ ਅਜੇ ਵੀ ਸਾਵਧਾਨੀ ਵਰਤਣ ਦੀ ਮੰਗ ਕਰ ਰਹੇ ਹਨ। 28 ਜੂਨ ਨੂੰ ਪਬਲਿਕ ਹੈਲਥ ਏਜੰਸੀ ਨੇ ਚੇਤਾਵਨੀ ਦਿਤੀ ਹੈ ਕਿ ਮੌਜੂਦਾ ਦਰਾਂ ਤੇ ਡੈਲਟਾ ਵੈਰੀਅੰਟ ਦਾ ਵਧਦਾ ਸੰਚਾਰ ਤੇ ਗੰਭੀਰਤਾ ਦੇ ਨਾਲ ਪੁਨਰ ਉਭਾਰ ਅਜੇ ਵੀ ਸੰਭਵ ਹੈ। ਮਾਡਲਿੰਗ ਦਰਸਾਉਂਦੀ ਹੈ ਕਿ ਜੇ ਡੈਲਟਾ ਰੂਪ ਬਦਲ ਜਾਂਦਾ ਹੈ ਤਾਂ ਕੈਨੇਡੀਅਨਾਂ ਨੂੰ ਇਸ ਫਾਲ ਜਾਂ ਸਰਦੀ ਵਿੱਚ ਜੋਖਮ ਹੋ ਸਕਦਾ ਹੈ।

Share This Article
Leave a Comment