ਕੋਵਿਡ-19 : ਵਾਇਰਸ ਨੇ ਮਚਾਇਆ ਹੜਕੰਪ ! ਇੰਦੌਰ ਵਿਚ ਕੋਰੋਨਾ ਸਕਾਰਾਤਮਕ ਡਾਕਟਰ ਦੀ ਮੌਤ

TeamGlobalPunjab
2 Min Read

ਇੰਦੌਰ : ਉਂਝ ਭਾਵੇ ਪੂਰੇ ਦੇਸ਼ ਅੰਦਰ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਜੇ ਗੱਲ ਮੱਧ ਪ੍ਰਦੇਸ਼ ਦੇ ਇੰਦੌਰ ਦੀ ਕਰੀਏ ਤਾ ਇਥੇ ਇਸ ਭੈੜੀ ਬਿਮਾਰੀ ਨੇ ਹਾਹਾਕਾਰ ਮਚਾ ਦਿਤੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੇ ਮਰੀਜ਼ਾਂ ਦੀ ਗਿਣਤੀ 213 ਹੋ ਗਈ ਹੈ। ਇਥੇ ਹੀ ਬਸ ਨਹੀਂ ਇੰਦੌਰ ਵਿੱਚ ਬਹੁਤ ਸਾਰੇ ਡਾਕਟਰ ਵੀ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਇਸੇ ਦੌਰਾਨ ਹੀ ਹੁਣ ਇਸ ਭੈੜੀ ਬਿਮਾਰੀ ਨੇ ਇਕ ਡਾਕਟਰ ਦੀ ਵੀ ਜਾਨ ਲੈ ਲਈ ਹੈ।
ਦੱਸ ਦੇਈਏ ਕਿ ਇਸ ਦੀ ਪੁਸ਼ਟੀ ਜ਼ਿਲ੍ਹੇ ਦੇ ਸੀਐਮਐਚਓ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇੰਦੌਰ ਵਿੱਚ ਮਰਨ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਪੂਰੇ ਮੱਧ ਪ੍ਰਦੇਸ਼ ਵਿਚੋਂ ਇੰਦੌਰ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਰਿਪੋਰਟਾਂ ਮੁਤਾਬਿਕ ਸਿਹਤ ਵਿਭਾਗ ਦੇ ਸੀ.ਐੱਮ.ਐੱਚ.ਓ ਡਾ. ਪ੍ਰਵੀਨ ਜਾਦੀਆ ਨੇ ਕਿਹਾ ਕਿ ਡਾ: ਸ਼ਤਰੂਧਨ ਪੰਜਵਾਨੀ ਪਿਛਲੇ ਦਿਨੀਂ ਕੋਰੋਨਾ ਸਕਾਰਾਤਮਕ ਪਾਏ ਗਏ ਸਨ ਅਤੇ ਪਹਿਲਾਂ ਉਨ੍ਹਾਂ ਦਾ ਇਲਾਜ ਗੋਕੁਲਦਾਸ ਵਿਖੇ ਚੱਲ ਰਿਹਾ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਸੀਐਚਐਲ ਅਤੇ ਫਿਰ ਅਰਵਿੰਦਨ ਹਸਪਤਾਲ ਵਿਖੇ ਰੈਫਰ ਕਰਾਰ ਦਿੱਤਾ ਗਿਆ ਸੀ।
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਕੋਰੋਨਾ ਵਾਇਰਸ ਕਾਰਨ ਸਥਿਤੀ ਸਭ ਤੋਂ ਭੈੜੀ ਬਣ ਗਈ ਹੈ। ਬੁੱਧਵਾਰ ਨੂੰ ਵੀ ਇੰਦੌਰ ਵਿੱਚ 40 ਕੋਰੋਨਾ ਸਕਾਰਾਤਮਕ ਮਰੀਜ਼ ਸਾਹਮਣੇ ਆਏ ਹਨ। ਇਸ ਦੇ ਨਾਲ, ਇੰਦੌਰ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 213 ਤੱਕ ਪਹੁੰਚ ਗਈ।

Share this Article
Leave a comment