ਬਲਾਤਕਾਰ ਦੇ ਦੋਸ਼ਾਂ ‘ਚ ਘਿਰੇ ਬਾਬੇ ਨੇ ਟਾਪੂ ਖਰੀਦ ਕੇ ਵਸਾਇਆ ਵੱਖਰਾ ਦੇਸ਼

TeamGlobalPunjab
1 Min Read

ਨਵੀਂ ਦਿੱਲੀ: ਬਲਾਤਕਾਰ ਤੇ ਬੱਚਿਆ ਨੂੰ ਅਗਵਾਹ ਕਰਨ ਦੇ ਮਾਮਲਿਆਂ ‘ਚ ਫਰਾਰ ਚੱਲ ਰਹੇ ਦੱਖਣ ਭਾਰਤ ਦੇ ਬਾਬਾ ਨਿਤਿਆਨੰਦ ਦੇ ਵਾਰੇ ਖਬਰਾਂ ਆ ਰਹੀਆਂ ਹਨ ਕਿ ਉਹ ਵਿਦੇਸ਼ ਭੱਜ ਚੁੱਕਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਨਿਤਿਆਨੰਦ ਨੇ ਦੱਖਣ ਅਮਰੀਕਾ ਦੇ ਇਕਵਾਡੋਰ ਵਿੱਚ ਇੱਕ ਟਾਪੂ ਖਰੀਦ ਕੇ ਉਸ ਨੂੰ ਕੈਲਾਸਾ ਨਾਮ ਦੇ ਕੇ ਹਿੰਦੂ ਰਾਸ਼ਟਰ ਘੋਸ਼ਿਤ ਕਰ ਦਿੱਤਾ ਹੈ। ਨਿਤਿਆਨੰਦ ਨੇ ਇਸ ਨਵੇਂ ਦੇਸ਼ ਦੀ ਵੈਬਸਾਈਟ ਵੀ ਬਣਾਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਲਾਸਾ ਬਗੈਰ ਸਰਹੱਦ ਦਾ ਦੇਸ਼ ਹੈ ਜਿਸਨੂੰ ਦੁਨੀਆ ਭਰ ਤੋਂ ਬੇਦਖ਼ਲ ਹਿੰਦੂਆਂ ਨੇ ਵਸਾਇਆ ਹੈ।

ਉੱਥੇ ਹੀ, ਕੁੱਝ ਦਿਨ ਪਹਿਲਾਂ ਨਿਤਿਆਨੰਦ ਦੇ ਵਿਦੇਸ਼ ਚਲੇ ਜਾਣ ਦੇ ਸਵਾਲ ‘ਤੇ ਵਿਦੇਸ਼ੀ ਮੰਤਰਾਲੇ ਨੇ ਕਿਹਾ ਸੀ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਸਦੇ ਨਾਲ ਹੀ ਗੁਜਰਾਤ ਪੁਲਿਸ ਬੀਤੀ 21 ਨਵੰਬਰ ਨੂੰ ਇਸ ਗੱਲ ਦੀ ਪੁਸ਼ਟੀ ਕਰ ਚੁੱਕੀ ਹੈ ਕਿ ਨਿਤਿਆਨੰਦ ਦੇਸ਼ ਛੱਡ ਕੇ ਫਰਾਰ ਹੋ ਗਿਆ ਹੈ। ਮਾਮਲੇ ਵਿੱਚ ਉਸਦੇ ਖਿਲਾਫ ਸਬੂਤ ਇਕੱਠੇ ਕਰਨ ਲਈ ਪੁਲਿਸ ਨੇ ਉਸ ਦੇ ਆਸ਼ਰਮ ਦੀਆਂ ਦੋ ਮਹਿਲਾ ਸੇਵਾਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

Share this Article
Leave a comment