BREAKING : ਆਪ ਦਾ ਇੱਕ ਹੋਰ ਵਿਧਾਇਕ ਕਾਂਗਰਸ ‘ਚ ਹੋਇਆ ਸ਼ਾਮਲ

TeamGlobalPunjab
1 Min Read

ਮੋਗਾ : ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਪ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਪਾਰਟੀ ਨੂੰ ਛੱਡ ਕਾਂਗਰਸ ਦਾ ‘ਹੱਥ’ ਮਜ਼ਬੂਤੀ ਨਾਲ ਫੜ੍ਹ ਲਿਆ।

ਰਾਏਕੋਟ ਤੋਂ ‘ਆਪ’ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹੁਣ ਕਾਂਗਰਸ ‘ਚ ਸ਼ਾਮਿਲ ਹੋ ਗਏ ਹਨ । ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੋਗਾ ਦੌਰੇ ਦੌਰਾਨ ਇਹ ਸਿਆਸੀ ਧਮਾਕਾ ਹੋਇਆ ਹੈ।

ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਲੋਂ ਜਗਤਾਰ ਜੱਗਾ ਦਾ ਪਾਰਟੀ ‘ਚ ਸਵਾਗਤ ਕੀਤਾ ਗਿਆ।

- Advertisement -

Share this Article
Leave a comment