ਸਾਬਕਾ ਮੁੱਖ ਮੰਤਰੀ ਦੇ ਭਤੀਜੇ ਦੇ ਕਾਤਲ ਨੂੰ ਅਦਾਲਤ ਨੇ ਸੁਣਾਈ ਸਜ਼ਾ!

TeamGlobalPunjab
1 Min Read

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਭਤੀਜੇ ਆਕਾਸ਼ ਸੇਨ ਦੇ ਕਤਲ ਮਾਮਲੇ ‘ਚ ਜ਼ਿਲ੍ਹਾ ਅਦਾਲਤ ਦੇ ਜੱਜ ਰਾਜੀਵ ਗੋਇਲ ਦੀ ਅਦਾਲਤ ਨੇ ਦੋਸ਼ੀ ਮਹਿਤਾਬ ਸਿੰਘ ਉਰਫ਼ ਫਰੀਦ ਨੂੰ ਮਰਦੇ ਦਮ ਤੱਕ ਜੇਲ੍ਹ ‘ਚ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ 3 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।

ਦੱਸ ਦਈਏ ਕਿ ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ-3 ਦੀ ਪੁਲਿਸ ਵੱਲੋਂ ਫਰਵਰੀ 2017 ‘ਚ ਹਰਮਹਿਤਾਬ ਸਿੰਘ ਤੇ ਬਲਰਾਜ ਸਿੰਘ ਰੰਧਾਵਾ ਖ਼ਿਲਾਫ਼ ਦਰਜ ਕੀਤਾ ਗਿਆ ਸੀ। 9 ਫਰਵਰੀ, 2017 ਦੀ ਰਾਤ ਨੂੰ ਸੈਕਟਰ-9 ‘ਚ ਰਹਿਣ ਵਾਲੇ ਆਕਾਸ਼ ਸੈਨ ਦੇ ਦੋਸਤ ਦੀਪ ਸਿੱਧੂ ਵੱਲੋਂ ਘਰ ‘ਚ ਪਾਰਟੀ ਰੱਖੀ ਗਈ ਸੀ। ਇੱਥੇ ਬਲਰਾਜ ਸਿੰਘ ਰੰਧਾਵਾ ਤੇ ਹਰਮਹਿਤਾਬ ਨੂੰ ਵੀ ਸੱਦਿਆ ਹੋਇਆ ਸੀ। ਪਾਰਟੀ ਦੌਰਾਨ ਨੌਜਵਾਨਾਂ ‘ਚ ਝਗੜਾ ਹੋ ਗਿਆ ਅਤੇ ਇਸ ਝਗੜੇ ਦੌਰਾਨ ਜ਼ਖ਼ਮੀ ਹੋਏ ਆਕਾਸ਼ ਸੇਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਥਾਣਾ-3 ਦੀ ਪੁਲਿਸ ਨੇ ਫਰਵਰੀ 2017 ‘ਚ ਹਰਮਹਿਤਾਬ ਤੇ ਬਲਰਾਜ ਰੰਧਾਵਾ ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਸੀ। ਪੁਲਿਸ ਨੇ ਕਤਲ ਕੇਸ ਸਬੰਧੀ ਹਰਮਹਿਤਾਬ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕਰ ਦਿੱਤਾ ਸੀ ਜਦੋਂਕਿ ਬਲਰਾਜ ਰੰਧਾਵਾ ਢਾਈ ਸਾਲ ਬਾਅਦ ਵੀ ਪੁਲਿਸ ਦੀ ਗ੍ਰਿਫ਼ਤ ‘ਚੋਂ ਬਾਹਰ ਹੈ।

Share this Article
Leave a comment