ਕੋਰੋਨਾਵਾਇਰਸ: ਅਮਰੀਕਾ ‘ਚ ਅੱਜ ਹੋਵੇਗਾ ਟੀਕੇ ਦਾ ਪ੍ਰੀਖਣ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਟੀਕੇ ਦਾ ਟੈਸਟ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਮਰੀਕੀ ਸਰਕਾਰ ਦੇ ਇੱਕ ਅਧਿਕਾਰੀ ਮੁਤਾਬਕ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਬਣਾਏ ਗਏ ਟੀਕੇ ਦਾ ਪ੍ਰੀਖਣ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਅਧਿਕਾਰੀ ਨੇ ਪਹਿਚਾਣ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਪ੍ਰੀਖਣ ਦੇ ਪਹਿਲੇ ਵਿਅਕਤੀ ਨੂੰ ਸੋਮਵਾਰ ਨੂੰ ਪ੍ਰਯੋਗਿਕ ਟੀਕਾ ਦਿੱਤਾ ਜਾਵੇਗਾ। ਪ੍ਰੀਖਣ ਵਾਰੇ ਫਿਲਹਾਲ ਜਨਤਕ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਸੰਸਥਾਨ ਇਸ ਪ੍ਰੀਖਣ ਲਈ ਪੈਸਾ ਉਪਲੱਬਧ ਕਰਾ ਰਿਹਾ ਹੈ ਅਤੇ ਇਹ ਸਿਆਟਲ ਵਿੱਚ ‘ਕੈਸਰ ਪਰਮਾਨੇਂਟ ਵਾਸ਼ਿੰਗਟਨ ਰਿਸਰਚ ਇੰਸਟੀਟਿਊਟ’ (Kaiser Permanente Washington Research Institute) ਵਿੱਚ ਹੋ ਰਿਹਾ ਹੈ। ਜਨ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਸੰਭਾਵਿਕ ਟੀਕੇ ਦੀ ਪੁਸ਼ਟੀ ਵਿੱਚ ਇੱਕ ਸਾਲ ਤੋਂ 18 ਮਹੀਨੇ ਤੱਕ ਦਾ ਸਮਾਂ ਲੱਗੇਗਾ।

ਇਹ ਪ੍ਰੀਖਣ 45 ਨੌਜਵਾਨਾਂ ਅਤੇ ਤੰਦਰੁਸਤ ਸਵੈਇੱਛੁਕ ਕਰਮੀਆਂ ਦੇ ਨਾਲ ਸ਼ੁਰੂ ਹੋਵੇਗਾ ਜਿਨ੍ਹਾਂ ਨੂੰ ਐੱਨਆਈਐੱਚ ਅਤੇ ਮਾਰਡਰਨਾ ਇੰਕ ਦੀ ਸੰਯੁਕਤ ਕੋਸ਼ਿਸ਼ਾਂ ਨਾਲ ਵਿਕਸਿਤ ਟੀਕੇ ਲਗਾਏ ਜਾਣਗੇ ਹਾਲਾਂਕਿ ਹਰ ਇੱਕ ਪ੍ਰਤੀਭਾਗੀ ਨੂੰ ਵੱਖ – ਵੱਖ ਮਾਤਰਾ ਵਿੱਚ ਸੂਈ ਲਗਾਈ ਜਾਵੇਗੀ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੋਈ ਵੀ ਇਸ ਨਾਲ ਸੰਕਰਮਿਤ ਹੋਵੇਗਾ ਕਿਉਂਕਿ ਇਸ ਟੀਕੇ ਵਿੱਚ ਵਾਇਰਸ ਨਹੀਂ ਹੈ।

ਇਸ ਪ੍ਰੀਖਣ ਦਾ ਟੀਚਾ ਸਿਰਫ ਇਸ ਚੀਜ ਦੀ ਜਾਂਚ ਕਰਨਾ ਹੈ ਕਿ ਟੀਕੇ ਦਾ ਕੋਈ ਮਾੜਾ ਪ੍ਰਭਾਵ ਨਾਂ ਹੋਵੇ ਅਤੇ ਫਿਰ ਇਸ ਆਧਾਰ ‘ਤੇ ਵੱਡੇ ਪੈਮਾਨੇ ‘ਤੇ ਪ੍ਰੀਖਣ ਕੀਤਾ ਜਾ ਸਕੇ। ਕੋਵਿਡ – 19 ਦੇ ਵੱਧਦੇ ਮਾਮਲਿਆਂ ਦੇ ਵਿੱਚ ਸੰਸਾਰ ਭਰ ਦੇ ਦਰਜਨਾਂ ਜਾਂਚ ਸੰਗਠਨ ਟੀਕਾ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।

- Advertisement -

ਵਿਸ਼ਵ ਸਿਹਤ ਸੰਗਠਨ ਮੁਤਾਬਕ ਭਾਰਤ, ਬ੍ਰਿਟੇਨ ਅਤੇ ਅਮਰੀਕਾ ਸਣੇ ਕੋਰੋਨਾ ਵਾਇਰਸ ਕੋਵਿਡ-19 ਹੁਣ ਦੁਨੀਆ ਦੇ 123 ਦੇਸ਼ਾਂ ਵਿੱਚ ਫੈਲ ਗਿਆ ਹੈ ਅਤੇ ਇਸ ਕਾਰਨ 5,000  ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਉੱਥੇ ਹੀ ਦੁਨੀਆ ਭਰ ਵਿੱਚ ਇਸ ਦੇ ਸੰਕਰਮਣ ਦੇ 15000 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

Share this Article
Leave a comment