ਫਰਾਂਸ ‘ਚ ਕੋਰੋਨਾ ਵਾਇਰਸ ਦਾ ਖਤਰਾ, 7 ਦਿਨਾਂ ‘ਚ 25,000 ਕੇਸ

TeamGlobalPunjab
1 Min Read

ਵਰਲਡ ਡੈਸਕ : – ਇਕ ਵਾਰ ਫਿਰ, ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਖਤਰਾ ਵੱਧਦਾ ਜਾ ਰਿਹਾ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੈਕਸ ਨੇ ਬੀਤੇ ਮੰਗਲਵਾਰ ਨੂੰ ਸੰਸਦ ‘ਚ ਕਿਹਾ ਕਿ ਫਰਾਂਸ ਕੋਰੋਨਾ ਦੀ ਤੀਜੀ ਲਹਿਰ ਦੀ ਪਕੜ ‘ਚ ਹੈ। ਨਵੰਬਰ ਤੋਂ ਬਾਅਦ ਪਹਿਲੀ ਵਾਰ, ਨਵੇਂ ਕੇਸ ਸੱਤ ਦਿਨਾਂ ‘ਚ 25,000 ਹੋ ਗਏ ਹਨ।

 ਫਰਾਂਸ ‘ਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ‘ਚ ਨਿਰੰਤਰ ਵਾਧਾ ਹੋਇਆ ਹੈ। ਇਸ ਕਰਕੇ ਹਸਪਤਾਲਾਂ ‘ਤੇ ਬਹੁਤ ਦਬਾਅ ਹੈ। ਪ੍ਰਮੁੱਖ ਸਿਹਤ ਮਾਹਰ ਕਹਿੰਦੇ ਹਨ ਕਿ ਕੋਰੋਨਾ ਮਾਮਲਿਆਂ ‘ਚ ਹੋਏ ਵਾਧੇ ਨੂੰ ਸਿਰਫ ਲਾਕਡਾਉਨ ਨਾਲ ਹੀ ਰੋਕਿਆ ਜਾ ਸਕਦਾ ਹੈ। ਫਰਾਂਸ ਆਪਣੇ ਨਾਗਰਿਕਾਂ ਨੂੰ ਟੀਕਾ ਲਾਉਣ ‘ਚ ਬਹੁਤ ਪਿੱਛੇ ਰਹਿ ਗਿਆ ਹੈ। । ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਜੇ ਵੀ ਉਮੀਦ ਕਰਦੇ ਹਨ ਕਿ ਟੀਕਾਕਰਨ ਮੁਹਿੰਮ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਪ੍ਰਭਾਵਾਂ ਨੂੰ ਰੋਕ ਸਕਦੀ ਹੈ।

 ਦੱਸ ਦਈਏ ਕਿ ਫਰਾਂਸ ਨੇ ਐਸਟਰਾਜ਼ੇਨੇਕਾ ਕੋਰੋਨਾ ਟੀਕੇ ਦੀ ਵਰਤੋਂ ਰੋਕ ਦਿੱਤੀ ਹੈ। ਹਸਪਤਾਲਾਂ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਨਾਲ ਹੀ ਕੋਵਿਡ 19 ਤੋਂ ਹੋਣ ਵਾਲੀਆਂ ਮੌਤਾਂ ‘ਚ ਵੀ ਵਾਧਾ ਹੋਇਆ ਹੈ।

Share this Article
Leave a comment