ਦੇਸ਼ ‘ਚ ਕੋਰੋਨਾ ਦੀ ਭਿਆਨਕ ਰਫਤਾਰ ਜਾਰੀ, 17 ਲੱਖ ਦੇ ਨੇੜ੍ਹੇ ਪਹੁੰਚਿਆਂ ਮਰੀਜ਼ਾਂ ਦਾ ਅੰਕੜਾ

TeamGlobalPunjab
2 Min Read

ਨਵੀਂ ਦਿੱਲੀ: ਦੇਸ਼ ਵਿੱਚ ਇੱਕ ਦਿਨ ਅੰਦਰ ਕੋਵਿਡ-19 ਦੇ ਸਭ ਤੋਂ ਜ਼ਿਆਦਾ 57,118 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਬੀਮਾਰੀ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਸ਼ਨੀਵਾਰ ਨੂੰ 17 ਲੱਖ ਦੇ ਨੇੜ੍ਹੇ ਪਹੁੰਚ ਗਈ। ਸਿਹਤ ਮੰਤਰਾਲੇ ਵਲੋਂ ਸ਼ਨੀਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਜ਼ਿਆਦਾ 57,118 ਨਵੇਂ ਮਾਮਲੇ ਸਾਹਮਣੇ ਆਏ ਹਨ।

ਜਿਸ ਤੋਂ ਬਾਅਦ ਕੁੱਲ ਸੰਕਰਮਿਤ ਮਾਮਲਿਆਂ ਦੀ ਗਿਣਤੀ 17 ਲੱਖ ਦੇ ਅੰਕੜੇ ਦੇ ਨੇੜ੍ਹੇ ਪਹੁੰਚ ਗਈ ਹੈ। ਦਸ ਦਈਏ ਕਿ ਕੁਲ ਸੰਕਰਮਿਤਾਂ ਦੀ ਗਿਣਤੀ 16,95,988 ਹੋ ਚੁੱਕੀ ਹੈ। ਇਸ ਦੌਰਾਨ 764 ਲੋਕਾਂ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 36, 511 ਹੋ ਗਈ ਹੈ।


ਉਥੇ ਹੀ ਹੁਣ ਤੱਕ 10,9 ,374 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋਣ ਵਿੱਚ ਕਾਮਯਾਬ ਰਹੇ ਹਨ। ਗੱਲ ਕਰੀਏ ਰਿਕਵਰੀ ਰੇਟ ਦੀ, ਤਾਂ ਇਸ ਵਿੱਚ ਮਾਮੂਲੀ ਵਾਧੇ ਦੇ ਨਾਲ ਇਹ ਵਧਕੇ 64.52 ਫੀਸਦੀ ਹੋ ਗਿਆ ਹੈ, ਉੱਥੇ ਹੀ ਪਾਜ਼ਿਟਿਵਿਟੀ ਰੇਟ ਵੀ 10.86 ਫੀਸਦੀ ਹੋ ਚੁੱਕਿਆ ਹੈ।

- Advertisement -

Share this Article
Leave a comment