ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨੰਗੇ ਸਿਰ ਫੋਟੋ ਸ਼ੂਟ ਕਰਵਾਉਣ ਸਬੰਧੀ ਕਲਾਥ ਸਟੋਰ ਨੇ ਦਿੱਤੀ ਸਫਾਈ

TeamGlobalPunjab
3 Min Read

ਨਿਊਜ਼ ਡੈਸਕ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਇੱਕ ਮਾਡਲ ਵਲੋਂ ਫ਼ੋਟੋਸ਼ੂਟ ਕਰਵਾਉਣ ਦਾ ਵਿਵਾਦ ਭੱਖ ਗਿਆ ਹੈ। ਜਾਣਕਾਰੀ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਮਾਡਲ ਦਾ ਫੋਟੋਸ਼ੂਟ ਪਾਕਿਸਤਾਨ ਦੇ ਮੰਨਤ ਕਲੌਥ ਸਟੋਰ ਨੇ ਕਰਾਇਆ ਹੈ। ਜਿਸ ਦੀਆਂ ਤਸਵੀਰਾਂ ਇੰਸਟਾਗਰਾਮ ’ਤੇ ਸਾਂਝੀ ਕੀਤੀਆਂ ਗਈਆਂ ਹਨ। ਉੱਥੇ ਹੀ ਲੋਕਾਂ ਵਲੋਂ ਇੰਸਟਾਗਰਾਮ ’ਤੇ ਵੀ ਕਲਾਥ ਸਟੋਰ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ’ਤੇ ਸਖ਼ਤ ਵਿਰੋਧ ਜਤਾਇਆ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਤਸਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸਤਾਨ ਸਰਕਾਰ ਨੂੰ ਇਸ ’ਤੇ ਰੋਕ ਲਗਾਉਣ ਲਈ ਕਿਹਾ ਹੈ। ਉਨ੍ਹਾਂ ਨੇ ਇਸ ਪਵਿੱਤਰ ਜਗ੍ਹਾ ਨੂੰ ਪਿਕਨਿਕ ਸਪੌਟ ਨਾ ਬਣਨ ਦੇਣ ਦੀ ਮੰਗ ਕੀਤੀ।

ਸਿਰਸਾ ਨੇ ਮਾਡਲ ਦੀ ਫੋਟੋ ਪੋਸਟ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਜਗ੍ਹਾ ’ਤੇ ਅਜਿਹਾ ਵਿਵਹਾਰ ਅਤੇ ਕਾਰਗੁਜ਼ਾਰੀ ਬਰਦਾਸ਼ਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੀ ਇਹ ਮਾਡਲ ਅਪਣੇ ਧਰਮ ਦੀ ਧਾਰਮਿਕ ਜਗ੍ਹਾ ’ਤੇ ਪਾਕਿਸਤਾਨ ਵਿਚ ਇਸ ਤਰ੍ਹਾਂ ਦੇ ਫੋਟੋਸ਼ੂਟ ਕਰ ਸਕਦੀ ਹੈ।

ਮਨਜਿੰਦਰ ਸਿਰਸਾ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ।

- Advertisement -

ਉੱਥੇ ਹੀ ਸਟੋਰ ਨੇ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ ਤੇ ਪੋਸਟ ਕਰਕੇ ਸਫਾਈ ਵੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਕਰਕੇ ਲਿਖਿਆ, ‘ਸਾਡੇ ਵਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਮੰਨਤ ਕਲੋਥਿੰਗ ਵਲੋਂ ਕੀਤੇ ਗਏ ਕਿਸੇ ਵੀ ਸ਼ੂਟ ਦਾ ਹਿੱਸਾ ਨਹੀਂ ਹਨ। ਇਹ ਤਸਵੀਰਾਂ ਸਾਨੂੰ ਇੱਕ ਥਰਡ ਪਾਰਟੀ (ਬਲੌਗਰ) ਵਲੋਂ ਦਿੱਤੀਆਂ ਗਈਆਂ ਸਨ ਜਿਸ ਵਿੱਚ ਉਹਨਾਂ ਨੇ ਸਾਡਾ ਪਹਿਰਾਵਾ ਪਾਇਆ ਹੋਇਆ ਸੀ। ਇਹ ਤਸਵੀਰਾਂ ਕਿਵੇਂ ਅਤੇ ਕਿੱਥੇ ਲਈਆਂ ਗਈਆਂ ਸਨ, ਇਹ ਫੈਸਲਾ ਕਰਨ ਵਿੱਚ ਮੰਨਤ ਦੀ ਬਿਲਕੁਲ ਕੋਈ ਭੂਮਿਕਾ ਨਹੀਂ ਹੈ। ਹਾਲਾਂਕਿ, ਅਸੀਂ ਆਪਣੀ ਗਲਤੀ ਨੂੰ ਸਵੀਕਾਰ ਕਰਦੇ ਹਾਂ ਕਿ ਸਾਨੂੰ ਇਹ ਤਸਵੀਰਾਂ ਪੋਸਟ ਨਹੀਂ ਕਰਨੀਆਂ ਚਾਹੀਦੀਆਂ ਸਨ ਅਤੇ ਅਸੀਂ ਹਰ ਉਸ ਵਿਅਕਤੀ ਤੋਂ ਮੁਆਫੀ ਮੰਗਦੇ ਹਾਂ ਜਿਸ ਨੂੰ ਇਸ ਨਾਲ ਦੁੱਖ ਪਹੁੰਚਿਆਂ ਹੈ।’

- Advertisement -

 

View this post on Instagram

 

A post shared by MANNAT (@mannat_clothing)

Share this Article
Leave a comment