ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ‘ਚ ਆਕਸੀਜਨ ਕੰਟਰੋਲ ਰੂਮ ਕੀਤਾ ਸਥਾਪਤ

TeamGlobalPunjab
3 Min Read

ਚੰਡੀਗੜ੍ਹ: ਕੋਵਿਡ-19 ਮਾਮਲਿਆਂ ਵਿਚ ਤੇਜੀ ਨਾਲ ਵਾਧਾ ਅਤੇ ਮੈਡੀਕਲ ਆਕਸੀਜਨ ਦੀ ਮੌਜੂਦਾ ਮੰਗ ਨੂੰ ਪੂਰਾ ਕਰਨ ਦੀ ਜਰੂਰਤ ਨੂੰ ਮਹਿਸੂਸ ਕਰਦੇ ਹੋਏ, ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਵਿਚ ਹਰਿਆਣਾ ਆਕਸੀਜਨ ਕੰਟਰੋਲ ਰੂਮ ਸਥਾਪਤ ਕੀਤਾ ਹੈ।

ਇਸ ਸਬੰਧ ਵਿਚ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਦੇ ਲਈ ਹਰਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਮੈਡੀਕਲ ਵਰਤੋ ਲਈ ਉਦਯੋਗਿਕ ਆਕਸੀਜਨ ਨੂੰ ਬਦਲਾਅ ਕੀਤਾ ਜਾ ਰਿਹਾ ਹੈ।

ਭਾਰਤ ਸਰਕਾਰ ਵੱਲੋਂ ਹਰਿਆਣਾ ਦੇ ਲਈ ਅਲਾਟ ਆਕਸੀਜਨ ਦੇ ਸਮਾਨ ਵੰਡ ਨੂੰ ਯਕੀਨੀ ਕਰਨ ਅਤੇ ਰਾਜ ਦੇ ਅੰਦਰ ਮੈਡੀਕਲ ਆਕਸੀਜਨ ਦੀ ਕਾਫੀ ਅਤੇ ਬਿਨ੍ਹਾਂ ਰੁਕਾਵਟ ਸਪਲਾਈ ਯਕੀਨੀ ਕਰਨ ਤਹਿਤ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਇਕ ਰਾਜ ਪੱਧਰੀ ਆਕਸੀਜਨ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਕੰਟਰੋਲ ਰੂਮ ਨੂੰ ਮੈਨੂਫੈਕਚਿਰਿੰਗ ਪਲਾਂਟਾਂ ਤੋਂ ਜਿਲਿਆਂ ਵਿਚ ਆਕਸੀਜਨ ਟੈਂਕਰਾਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਕਰਨ ਸਮੇਤ ਕਈ ਮਹਤੱਵਪੂਰਣ ਕਾਰਜ ਸੌਂਪੇ ਗਏ ਹਨ। ਇੰਨ੍ਹਾਂ ਵਿਚ ਇਹ ਵੀ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਰੋਜਾਨਾ ਅਨਾਟਮੈਂਟ ਦੇ ਬਾਰੇ ਵਿਚ ਹਰੇਕ ਜਿਲ੍ਹੇ ਨੂੰ ਸੂਚਿਤ ਕੀਤਾ ਜਾਵੇ। ਇਸ ਤੋਂ ਇਲਾਵਾ, ਹਰੇਕ ਜਿਲ੍ਹੇ ਨੂੰ ਆਪਣੀ ਵੰਡ ਯੋਜਨਾ ਜਾਰੀ ਕਰਨਾ ਅਤੇ ਇਕ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਸੰਚਾਲਿਤ ਕਰਨਾ ਸ਼ਾਮਿਲ ਹੈ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰਾਂ ਦੇ ਅਚਾਨਕ ਅਪੀਲਾਂ ਨੂੰ ਪੂਰਾ ਕਰਨ, ਆਕਸੀਜਨ ਨਿਰਮਾਣ ਪਲਾਂਟਾਂ ਦਾ ਮੈਂਪਿੰਗ ਅਤੇ ਉਦਯੋਗਿਕ ਆਕਸੀਜਨ ਨਾਲ ਮੈਡੀਕਲ ਵਰਤੋ ਦੇ ਲਈ ਉਨ੍ਹਾਂ ਦੇ ਟ੍ਰਾਂਸਫਰ ਦੀ ਨਿਗਰਾਨੀ ਕਰਨਾ, ਆਕਸੀਜਨ ਵਾਰ ਰੂਮ (ਵਾਟਸਐਪ ਗਰੁੱਪ) ‘ਤੇ ਸੰਦੇਸ਼ਾਂ ਦੀ ਨਿਗਰਾਨੀ ਦੇ ਲਈ ਜਿਸ ਵਿਚ ਡਿਪਟੀ ਕਮਿਸ਼ਨਰ, ਐਚਓਡੀ ਅਤੇ ਪ੍ਰਸਾਸ਼ਨਿਕ ਸਕੱਤਰ ਸ਼ਾਮਿਲ ਹਨ ਅਤੇ ਸਮੇਂ ‘ਤੇ ਕਾਰਵਾਈ ਸ਼ੁਰੂ ਕਰਨ ਵਰਗੇ ਕਾਰਜ ਸ਼ਾਮਿਲ ਹਨ।

- Advertisement -

ਬੁਲਾਰੇ ਨੇ ਕਿਹਾ ਕਿ ਰਾਜ ਆਕਸੀਜਨ ਕੰਟਰੋਲ ਰੂਮ ਨੂੰ ਕਮਰਾ ਨੰਬਰ 43-ਏ ਤੋਂ ਸੰਚਾਲਿਤ ਕੀਤਾ ਜਾਵੇਗਾ, ਜੋ ਅੱਠਵੀ ਮੰਜਲ ‘ਤੇ ਮੌਜੂਦ ਹੈ ਅਤੇ ਕੰਟਰੋਲ ਰੂਮ ਦੇ ਹੈਲਪਲਾਇਨ ਨੰਬਰ 0172-2740833 ਹੈ।

ਬੁਲਾਰੇ ਨੇ ਅੱਗੇ ਦਸਿਆ ਕਿ ਆਪਦਾ ਪ੍ਰਬੰਧਨ ਐਕਟ, 2005 ਦੇ ਤਹਿਤ ਗ੍ਰਹਿ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਸਨ ਕਿ ਕਿਸੇ ਵੀ ਗੈਰ-ਮੈਡੀਕਲ ਉਦੇਸ਼ ਦੇ ਲਈ ਤਰਲ ਆਕਸੀਜਨ ਦੇ ਵਰਤੋਦੀ ਮੰਜੂਰੀ ਨਈਂ ਹੈ ਅਤੇ ਤਰਲ ਆਕਸੀਜਨ ਦਾ ਨਿਰਮਾਣ ਕਰਨ ਵਾਲੀ ਸਾਰੀ ਇਕਾਈਆਂ ਆਪਣੇ ਉਤਪਾਦਨ ਨੂੰ ਵੱਧ ਤੋਂ ਵੱਧ ਕਰਣਗੀਆਂ ਅਤੇ ਇਸ ਨਾਲ ਸਰਕਾਰ ਨੁੰ ਸਿਰਫ ਤੁਰੰਤ ਪ੍ਰਭਾਵ ਨਾਲ ਅਗਲੇ ਆਦੇਸ਼ ਤਕ ਮੈਡੀਕਲ ਉਦੇਸ਼ਾਂ ਦੇ ਲਈ ਉਪਲਬਧ ਕਰਵਾਉਣਗੀਆਂ।

ਇੱਥਰ, ਹਰਿਆਣਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ਕ, ਅਨੁਰਾਗ ਅਗਰਵਾਲ ਨੂੰ ਇੰਡਸਟਰਿਅਲ ਇਸਟੇਟਸ ਅਤੇ ਨਿਦੇਸ਼ਕ ਐਮਐਸਐਮਈ, ਡਾ. ਵਿਕਾਸ ਗੁਪਤਾ ਨੂੰ ਬਾਕੀ ਰਾਜ ਤਹਿਤ ਲਿਕਵਿਡ ਆਕਸੀਜਨ ਮੈਨੂਫੈਕਚਰਿੰਗ ਪਲਾਂਟਸ ਦੀ ਮੈਪਿੰਗ ਅਤੇ ਉਨ੍ਹਾਂ ਦੇ ਪ੍ਰੋਡਕਸ਼ਨ ਅਤੇ ਡਾਇਵਰਸਨ ਨੂੰ ਮੈਡੀਕਲ ਯੂਜ ਦੇ ਲਈ ਮਾਨੀਟਰ ਕਰਨ ਤਹਿਤ ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧ ਵਿਚ ਮੁੱਖ ਸਕੱਤਰ ਵੱਲੋਂ ਸਬੰਧਿਤ ਵਿਭਾਗਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ।

Share this Article
Leave a comment