ਕੈਨੇਡਾ ‘ਚ ਇੱਕ ਹੋਰ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ

TeamGlobalPunjab
3 Min Read

Kotkapura youth died in Surrey under mysterious circumstances

ਫਰੀਦਕੋਟ: ਆਪਣੇ ਸੁਪਨੇ ਪੂਰੇ ਕਰਨ ਦੀ ਚਾਹ ‘ਚ ਵਿਦੇਸ਼ੀ ਧਰਤੀ ‘ਤੇ ਜਾ ਕੇ ਵਸਣ ਵਾਲੇ ਨੌਜਵਾਨ ਕਿਹੜੇ ਹਾਲਾਤਾਂ ‘ਚ ਰਹਿ ਰਹੇ ਹਨ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪਰ ਪਰਿਵਾਰ ਤੋਂ ਦੂਰ ਇਕੱਲੇ ਰਹਿ ਰਹੇ ਬੱਚਿਆਂ ‘ਤੇ ਜੇਕਰ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਪਿੱਛੇ ਬੈਠੇ ਪਰਿਵਾਰ ਕੋਲ ਪਛਤਾਵਾ ਹੀ ਰਹਿ ਜਾਂਦਾ ਹੈ । ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ‘ਚ ਰਹਿੰਦੇ ਪਰਿਵਾਰ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕੈਨੇਡਾ ਪੜ੍ਹਾਈ ਕਰਨ ਗਏ 24 ਸਾਲਾ ਨੌਜਵਾਨ ਰੋਕਸੀ ਚਾਵਲਾ ਦੀ ਰਹੱਸਮਈ ਹਾਲਾਤਾਂ ‘ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
Kotkapura youth died
ਜਾਣਕਾਰੀ ਮੁਤਾਬਕ ਨੌਜਵਾਨ ਦੀ ਮੌਤ 27 ਜੁਲਾਈ ਨੂੰ ਹੋਈ ਸੀ ਪਰ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ 15 ਅਗਸਤ ਨੂੰ ਮਿਲੀ ਸੀ। ਕੈਨੇਡਾ ਪੁਲਿਸ ਮੁਤਾਬਕ ਨੌਜਵਾਨ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਹੋਈ ਹੈ।

Read Also: ਕੈਨੇਡਾ ‘ਚ ਨਵੇਂ ਪਰਵਾਸੀ ਸੜ੍ਹਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ

ਪਰਿਵਾਰ ਨੇ ਦੱਸਿਆ ਕਿ ਆਖਰੀ ਵਾਰ ਉਨ੍ਹਾਂ ਦੇ ਬੇਟੇ ਨਾਲ 26 ਜੁਲਾਈ ਨੂੰ ਗੱਲ ਹੋਈ ਸੀ ਜਿਸ ਤੋਂ ਬਾਅਦ 27 ਜੁਲਾਈ ਨੂੰ ਉਸਦਾ ਫੋਨ ਬੰਦ ਆਉਣ ਲੱਗਿਆ। ਪਹਿਲਾਂ ਤਾਂ ਇੱਕ ਦੋ ਦਿਨ ਉਨ੍ਹਾਂ ਨੇ ਇਸ ਗੱਲ ‘ਤੇ ਗੌਰ ਨੀ ਕੀਤੀ ਪਰ ਜਦੋਂ ਦੋ ਤਿੰਨ ਦਿਨ ਉਸ ਨਾਲ ਕੋਈ ਗੱਲ ਨਹੀ ਹੋਈ ਤਾਂ ਉਨ੍ਹਾਂ ਨੂੰ ਫਿਕਰ ਹੋਣ ਲੱਗੀ।

- Advertisement -

ਫਿਰ ਇੱਕ ਦਿਨ ਉਸਦੇ ਦੋਸਤ ਦਾ ਫੋਨ ਆਇਆ ਤੇ ਉਸਨੇ ਇੱਕ ਮਹਿਲਾ ਪੁਲਿਸ ਅਫਸਰ ਨਾਲ ਗੱਲ ਕਰਵਾਈ ਜਿਸ ਨੇ ਸਾਡੇ ਬੇਟੇ ਦੇ ਮਰਨ ਦੀ ਸੂਚਨਾ ਦਿੱਤੀ।
Kotkapura youth died
ਉਥੇ ਹੀ ਪਰਿਵਾਰਕ ਮੈਂਬਰ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਜ਼ਿਲੇ ਦੇ ਡਿਪਟੀ ਕਮਿਸ਼ਨਰ ਸੌਰਭ ਰਾਜ ਨੂੰ ਮਿਲੇ, ਜਿਨ੍ਹਾਂ ਵੱਲੋਂ ਰੌਕਸੀ ਦੀ ਲਾਸ਼ ਭਾਰਤ ਲਿਆਉਣ ਲਈ ਪੰਜਾਬ ਸਰਕਾਰ ਨੂੰ ਇਕ ਪੱਤਰ ਭੇਜਿਆ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਦੀ ਮਦਦ ਨਾਲ ਰੌਕਸੀ ਦੀ ਲਾਸ਼ ਨੂੰ ਭਾਰਤ ਲਿਆਇਆ ਜਾ ਸਕੇ।
Kotkapura youth died
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਰੌਕਸੀ ਦੀ ਮੌਤ ਕਿਹੜੇ ਕਾਰਨਾਂ ਕਰਕੇ ਹੋਈ ਹੈ, ਇਸ ਬਾਰੇ ਵੀ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕੈਨੇਡਾ ਸਰਕਾਰ ਨਾਲ ਵੀ ਸੰਪਰਕ ਕੀਤਾ ਜਾਵੇ। ਉੱਥੇ ਹੀ ਰੌਕਸੀ ਦੇ ਦੋਸਤਾਂ ਵੱਲੋਂ ਵੀ ਇੱਕ ਪੇਜ ਬਣਾ ਕੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

Kotkapura youth died in Surrey under mysterious circumstances

Share this Article
Leave a comment