ਉੱਤਰੀ ਖੇਤਰੀ ਕੌਂਸਲ ਦੀ 31ਵੀਂ ਮੀਟਿੰਗ ਸ਼ੁਰੂ, CM ਮਾਨ ਨੇ ਚੁੱਕੇ ਅਹਿਮ ਮੁੱਦੇ

Rajneet Kaur
2 Min Read

ਅੰਮ੍ਰਿਤਸਰ:  ਉੱਤਰੀ ਖੇਤਰੀ ਕੌਂਸਲ ਦੀ 31ਵੀਂ ਮੀਟਿੰਗ ਸ਼ੁਰੂ ਹੋ ਗਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਮੁੱਖ ਮੰਤਰੀ ਭਗਵੰਤ ਮਾਨ  ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੰਚ ‘ਤੇ ਮੌਜੂਦ ਹਨ।

ਮੀਟਿੰਗ ‘ਚ ਮੁੱਖ CM ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਦਰਪੇਸ਼ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਹੈ।  CM ਮਾਨ ਨੇ ਕਿਹਾ ਕਿ ਜਦੋਂ ਪੰਜਾਬ ਹੜ੍ਹਾਂ ‘ਚ ਡੁੱਬ ਰਿਹਾ ਸੀ ਤਾਂ ਪਾਣੀ ਮੰਗਣ ਵਾਲੇ ਸੂਬਿਆਂ ਨੇ ਮੂੰਹ ਮੋੜ ਲਿਆ ਸੀ। ਉਨ੍ਹਾਂ ਨੇ ਇਸ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ ਤਾਂ ਜੋ ਮੁੜ ਅਜਿਹੀ ਸਮੱਸਿਆ ਨਾ ਆਵੇ। ਇਸ ਦੇ ਨਾਲ ਹੀ CM ਮਾਨ ਨੇ ਹੋਰ ਵੀ ਕਈ ਮੁੱਦੇ ਚੁੱਕੇ ਹਨ। ਜਿਹਨਾਂ ਵਿਚ ਬੀਬੀਐੱਮਬੀ, ਪੰਜਾਬ ਯੂਨੀਵਰਸਿਟੀ, ਆਰਡੀਐੱਫ ਦੇ ਮੁੱਦੇ ਸ਼ਾਮਿਲ ਹਨ।

ਮੁੱਖ ਮੰਤਰੀ ਭਗਵੰਤ ਮਾਨ BBMB ਵਿਚ ਮੈਂਬਰ ਪਾਵਰ ਦੀ ਨਿਯੁਕਤੀ ਲਈ ਪੁਰਾਣੀ ਪ੍ਰਕਿਰਿਆ ਦੀ ਕੀਤੀ ਮੰਗ
– RDF ਦੇ ਮੁੱਦੇ ‘ਤੇ ਵੀ ਛੇੜੀ ਚਰਚਾ
– ਫਰਜ਼ੀ ਟਰੈਵਲ ਏਜੰਟ ਦਾ ਮੁੱਦਾ ਵੀ ਚੁੱਕਿਆ
– ਪੰਜਾਬ ਯੂਨੀਵਰਸਿਟੀ ਵਿਚ ਹਰਿਆਣਾ ਦੇ ਕਾਲਜਾਂ ਨੂੰ ਮਾਨਤਾ ਦੇਣ ਦਾ ਮੁੱਦਾ ਵੀ ਗਰਮਾਇਆ
– ਹੜ੍ਹ ਪ੍ਰਭਾਵਿਤ ਲੋਕਾਂ ਲਈ ਫੰਡ ਜਾਰੀ ਦੇ ਨਿਯਮਾਂ ‘ਚ ਵੀ ਬਦਲਾਅ ਦੀ ਕੀਤੀ ਮੰਗ

SYL  ਮੁੱਦੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਸਾਡੇ ਕੋਲ ਕਿਸੇ ਰਾਜ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ। ਇਸ ਮੁੱਦੇ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ। ਇਸ ਦਾ ਅਸਰ ਹਰਿਆਣਾ ਅਤੇ ਰਾਜਸਥਾਨ ‘ਤੇ ਵੀ ਪਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment