ਕੋਰੋਨਾਵਾਇਰਸ: ਇਟਲੀ ‘ਚ ਫਸੇ 85 ਭਾਰਤੀ ਵਿਦਿਆਰਥੀਆਂ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਚਲਦੇ ਇਟਲੀ ਵਿੱਚ ਫਸੇ ਭਾਰਤ ਦੇ ਕਈ ਵਿਦਿਆਰਥੀਆਂ ਨੇ ਉੱਥੋਂ ਬਾਹਰ ਕੱਢਣ ਲਈ ਸਰਕਾਰ ਤੋਂ ਸਹਾਇਤਾ ਮੰਗੀ ਹੈ। ਰਿਪੋਰਟਾਂ ਦੇ ਮੁਤਾਬਕ ਉੱਥੇ ਇੱਕ ਯੂਨੀਵਰਸਿਟੀ ਵਿੱਚ 85 ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਅਤੇ ਇਹ ਸਭ ਤੁਰੰਤ ਭਾਰਤ ਵਾਪਸ ਆਉਣਾ ਚਾਹੁੰਦੇ ਹਨ। ਇਟਲੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਚਲਦੇ 17 ਲੋਕਾਂ ਦੀ ਮੌਤ ਹੋ ਗਈ ਹੈ।

ਰਿਪੋਟਰਾਂ ਮੁਤਾਬਕ, ਇਹ ਸਾਰੇ ਵਿਦਿਆਰਥੀ ਇਟਲੀ ਦੇ ਪਾਵਿਆ ਸ਼ਹਿਰ ਵਿੱਚ ਫਸੇ ਹਨ। ਕਿਹਾ ਜਾ ਰਿਹਾ ਹੈ ਕਿ ਜਿਸ ਯੂਨੀਵਰਸਿਟੀ ਵਿੱਚ ਇਹ ਸਭ ਪੜ੍ਹਾਈ ਕਰ ਰਹੇ ਹਨ। ਉੱਥੋਂ ਦੇ ਇੱਕ ਨਾਨ ਟੀਚਿੰਗ ਸਟਾਫ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ 15 ਹੋਰ ਸਟਾਫ ਮੈਂਬਰਾਂ ‘ਚ ਵੀ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ। ਕੁੱਝ ਵਿਦਿਆਰਥੀਆਂ ਨੇ ਭਾਰਤ ਵਾਪਸ ਆਉਣ ਲਈ ਟਿਕਟ ਵੀ ਬੁੱਕ ਕਰਾਏ ਸਨ, ਪਰ ਫਲਾਇਟਸ ਕੈਂਸਲ ਹੋਣ ਦੇ ਚਲਦੇ ਫਸ ਗਏ ਹਨ। ਵਿਦਿਆਰਥੀਆਂ ਦੇ ਮੁਤਾਬਕ, ਇਟਲੀ ਦੇ ਕਈ ਸ਼ਹਿਰਾਂ ਵਿੱਚ ਹਰ ਰੋਜ਼ ਦਾ ਜ਼ਰੂਰੀ ਸਮਾਨ ਵੀ ਤੇਜੀ ਨਾਲ ਖਤਮ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਇਰਾਨ ਵਿੱਚ ਵੀ ਕੋਰੋਨਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ ਹੁਣ ਤੱਕ ਉੱਥੇ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਲਿਹਾਜ਼ਾ ਹੁਣ ਸਰਕਾਰ ਉੱਥੇ ਫਸੇ ਭਾਰਤ ਦੇ ਲੋਕਾਂ ਨੂੰ ਬਾਹਰ ਕੱਢਣ ਦੀ ਤਿਆਰੀ ਕਰ ਰਹੀ ਹੈ। ਭਾਰਤ ਸਰਕਾਰ ਇਰਾਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਏਅਰਲਿਫਟ ਕਰਨ ਦੀ ਤਿਆਰੀ ਕਰ ਰਹੀ ਹੈ।

 

- Advertisement -

Share this Article
Leave a comment