ਵਾਲਮੀਕਿ ਸਮਾਜ ਨੂੰ ਲੈ ਕੇ ਵਾਇਰਲ ਹੋਈ ਵੀਡੀਓ ‘ਤੇ ਗੁਰਜੀਤ ਔਜਲਾ ਨੇ ਦਿੱਤਾ ਸਪਸ਼ਟੀਕਰਨ

Prabhjot Kaur
2 Min Read

ਅੰਮ੍ਰਿਤਸਰ: ਵਿਰੋਧੀ ਧਿਰ ਵਾਲਮੀਕਿ ਸਮਾਜ ਲਈ ਕਹੇ ਗਏ ਸ਼ਬਦਾਂ ਦੀਆਂ ਪੁਰਾਣੀਆਂ ਵੀਡੀਓਜ਼ ਤੋੜ ਮਰੋੜ ਕੇ ਲੋਕਾਂ ਦਾ ਧਿਆਨ ਮਸਲਿਆਂ ਤੋਂ ਭਟਕਾ ਰਹੇ ਹਨ। ਸਿਆਸਤਦਾਨਾਂ ਨੂੰ ਅਪੀਲ ਹੈ ਕਿ ਉਹ ਸਾਰਥਕ ਰਾਜਨੀਤੀ ਕਰਨ ਅਤੇ ਆਪਣੇ ਕੰਮ ਨੂੰ ਮੁੱਖ ਰੱਖਣ। ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਵਾਇਰਲ ਹੋ ਰਹੀ ਵੀਡੀਓ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਉਹ ਵਾਲਮੀਕਿ ਤੀਰਥ ਜਾ ਕੇ ਇਸ ਲਈ ਮੁਆਫੀ ਮੰਗ ਚੁੱਕੇ ਹਨ। ਓਹਨਾ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਪਰ ਫਿਰ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾਂ ਪਹੁੰਚੇ ਇਸ ਲਈ ਓਹਨਾਂ ਨੇ ਮੁਆਫੀ ਮੰਗੀ।

ਧੁੰਨਾ ਸਾਹਿਬ ਟਰੱਸਟ ਦੇ ਬਾਬਾ ਮਲਕੀਤ ਨਾਥ ਜੀ ਮਹਾਰਾਜ ਬਾਬਾ ਨਛੱਤਰ ਦਾਸ ਜੀ ਅਤੇ ਚੇਅਰਮੈਨ ਬਾਬਾ ਰਵੇਲ ਸਿੰਘ ਰੰਧਾਵਾ ਨੇ ਵਾਲਮੀਕਿ ਭਾਈਚਾਰੇ ਨੂੰ ਇਸ ਮਾਮਲੇ ਨੂੰ ਅਹਿਮੀਅਤ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਪੁਰਾਣਾ ਮੁੱਦਾ ਹੈ ਜਿਸ ਨੂੰ ਜਾਣਬੁੱਝ ਕੇ ਚੋਣਾਂ ਵਿੱਚ ਮੁੱਦਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੂੰ ਇਸ ਮਾਮਲੇ ਵਿੱਚ ਪਹਿਲਾਂ ਵੀ ਸ਼੍ਰੀ ਵਾਲਮੀਕਿ ਤੀਰਥ ਵਿੱਚ ਸਜ਼ਾ ਹੋ ਚੁੱਕੀ ਹੈ ਅਤੇ ਸੰਤ ਸਮਾਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਸ ਨੂੰ ਪਵਿੱਤਰ ਵਾਲਮੀਕਿ ਤੀਰਥ ਵੱਲੋਂ ਮੁਆਫ਼ ਕਰ ਦਿੱਤਾ ਗਿਆ ਹੈ, ਇਸ ਲਈ ਇਸ ਨੂੰ ਕੋਈ ਮਹੱਤਵ ਨਾ ਦਿੱਤਾ ਜਾਵੇ ਅਤੇ ਹੁਣ ਕੋਈ ਵੀ ਸੰਸਥਾ ਇਸ ਮਾਮਲੇ ਵਿੱਚ ਗੱਲ ਨਾ ਕਰੇ। ਉਨ੍ਹਾਂ ਕਿਹਾ ਕਿ ਇਸ ਨੂੰ ਜਾਣਬੁੱਝ ਕੇ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਸਾਰਿਆਂ ਨੂੰ ਆਪਸੀ ਪਿਆਰ-ਮੁਹੱਬਤ ਬਣਾਈ ਰੱਖਣੀ ਚਾਹੀਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment