ਕੋਰੋਨਾ ਵਾਇਰਸ ਮਹਾਮਾਰੀ : ਬਿਨਾ ਲੱਛਣ ਵਾਲੇ ਮਰੀਜਾਂ ਦਾ ਮਿਲਣਾ – ਇਕ ਵੱਡੀ ਚਿੰਤਾ

TeamGlobalPunjab
4 Min Read

-ਅਵਤਾਰ ਸਿੰਘ

ਕੋਰੋਨਾ ਵਾਇਰਸ ਮਹਾਮਾਰੀ ਫੈਲਣ ਦੀਆਂ ਹਰ ਰੋਜ਼ ਆ ਰਹੀਆਂ ਨਵੀਆਂ ਖ਼ਬਰਾਂ ਨੇ ਸਭ ਦੀ ਨੀਂਦ ਉਡਾ ਦਿੱਤੀ ਹੈ। ਇਸ ਦੇ ਵੱਧ ਰਹੇ ਪ੍ਰਕੋਪ ਕਾਰਨ ਸਾਰੇ ਡੂੰਘੀ ਚਿੰਤਾ ਵਿੱਚ ਜਾ ਰਹੇ ਹਨ। ਹਰ ਇਕ ਆਪਣੇ ਆਪਣੇ ਪੱਧਰ ‘ਤੇ ਇਸ ਦੇ ਬਚਾਅ ਕਰਨ ਵਿੱਚ ਜੁਟਿਆ ਹੋਇਆ ਹੈ ਪਰ ਕੇਂਦਰੀ ਸਿਹਤ ਮੰਤਰਾਲੇ ਵਲੋਂ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਫੈਲ ਰਹੀ ਲਾਗ ਬਾਰੇ ਦਿੱਤਾ ਗਿਆ ਬਿਆਨ ਚਿੰਤਾ ਵਾਲਾ ਹੈ।

ਰਿਪੋਰਟਾਂ ਮੁਤਾਬਿਕ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ਵਿਚ ਹੁਣ ਬਿਨਾ ਲੱਛਣ ਵਾਲੇ ਮਰੀਜ਼ ਵੀ ਮਿਲ ਰਹੇ ਹਨ। ਇਹ ਚਿੰਤਾ ਵਾਲੀ ਗੱਲ ਹੈ। ਅਜਿਹੇ ਮਰੀਜ਼ਾਂ ਵਿਚ ਪਹਿਲਾਂ ਕੋਈ ਲੱਛਣ ਨਹੀਂ ਦਿਖਦਾ। ਵੈਸੇ ਤਾਂ ਉਹ ਤੰਦਰੁਸਤ ਨਜ਼ਰ ਆਓਂਦੇ ਹਨ, ਇਸ ਲਈ ਉਨ੍ਹਾਂ ਤੋਂ ਲਾਗ ਫੈਲਣ ਦਾ ਵੱਧ ਖ਼ਤਰਾ ਰਹਿੰਦਾ ਹੈ।
ਹੁਣ ਤਕ ਦੁਨੀਆ ਭਰ ਵਿਚ 30% ਤੋਂ ਵੱਧ ਅਜਿਹੇ ਮਰੀਜ਼ ਮਿਲੇ ਹਨ ਜਿਨ੍ਹਾਂ ਵਿੱਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਸਨ। ਸਕੱਤਰ ਨੇ ਡਾਕਟਰਾਂ, ਨਰਸਾਂ ਅਤੇ ਮੈਡੀਕਲ ਸਟਾਫ ਵਿਚ ਵੀ ਬਿਮਾਰੀ ਫੈਲਣ ਦੀ ਚਿੰਤਾ ਵੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਵਿਚ ਜੁਟੀ ਹੋਈ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ਼ ਕਰਨ ਵਿਚ ਲੱਗੇ ਹੋਏ ਸਟਾਫ ਨੂੰ ਕੋਰੋਨਾ ਤੋਂ ਕਿਸ ਤਰ੍ਹਾਂ ਬਚਾਉਣਾ ਹੈ।

ਇਸੇ ਕਰਕੇ ਉਨ੍ਹਾਂ ਨੂੰ ਤਿੰਨ ਤਰ੍ਹਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਲਈ ਕੇਂਦਰੀ ਮਨੁੱਖੀ ਖੋਜ ਵਿਕਾਸ ਮੰਤਰਾਲੇ ਨੇ ਇਕ ਟ੍ਰੇਨਿੰਗ ਮੈਡਿਉਲ ‘ਦੀਕਸ਼ਾ’ ਲਾਂਚ ਕੀਤਾ ਹੈ। ਇਸ ਵਿੱਚ ਡਾਕਟਰ, ਨਰਸ, ਪੈਰਾਮੈਡੀਕਲ, ਐਨਸੀਸੀ ਕੈਡਿਟ, ਰੇਡ ਕਰਾਸ ਸੋਸਾਇਟੀ ਅਤੇ ਸਾਰੀ ਤਰ੍ਹਾਂ ਦੇ ਵਾਲੰਟੀਅਰਜ਼ ਨੂੰ ਵੀ ਸਿਖਲਾਈ ਦਿੱਤੀ ਜਾਵੇ। ਮੈਡੀਕਲ ਸਟਾਫ ਨੂੰ ਏਮਸ ਵਲੋਂ ਵੀ ਸਿਖਲਾਈ ਦਿੱਤੀ ਜਾ ਰਹੀ ਹੈ।

- Advertisement -

ਲੜੀ ਤੋੜਨ ਦੀ ਕੋਸ਼ਿਸ਼: ਸਿਹਤ ਸਕੱਤਰ ਨੇ ਕਿਹਾ ਕਿ ਕੋਰੋਨਾ ਫੈਲਣ ਤੋਂ ਰੋਕਣ ਲਈ ਚੇਨ ਆਫ ਟਰਾਂਸਮਿਸ਼ਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਗਾਈਡਲਾਈਨਜ਼ ਤਿਆਰ ਕੀਤੀ ਗਈ ਹੈ। ਰਾਜ ਸਰਕਾਰਾਂ ਉਸ ਦਾ ਪਾਲਣ ਕਰ ਕੇ ਇਸ ਨੂੰ ਰੋਕਣ ਵਿਚ ਲੱਗੀਆਂ ਹੋਈਆਂ ਹਨ। ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਪੀੜਤ ਮਰੀਜ਼ਾਂ ਦਾ ਡਾਟਾ ਤਿਆਰ ਕਰਕੇ ਉਨ੍ਹਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ। ਕੇਰਲ ਦੇ ਪਥੰਮਥਿੱਤਾ ਵਿਚ ਇਕ ਤਕਨੀਕ ਦਾ ਇਸਤੇਮਾਲ ਕਰਕੇ ਮਰੀਜ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਲਈ ਵਾਰ ਰੂਮ ਅਤੇ ਕਲਸਟਰ ਬਣਾਏ ਜਾ ਰਹੇ ਹਨ।

ਕੋਰਨਟੀਨ ਵਿਚ ਰਹਿ ਰਹੇ ਲੋਕਾਂ ਨੂੰ ਮਨੋਵਿਗਿਆਨਿਕ ਸਲਾਹ ਦਿੱਤੀ ਜਾ ਰਹੀ ਹੈ। ਦਰਅਸਲ ਕੇਰਲ ਵਿਚ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ‘ਤੇ ਟ੍ਰੇਵਲ ਹਿਸਟਰੀ ਛੁਪਾਣ ਦਾ ਦੋਸ਼ ਹੈ। ਇਸ ਲਈ ਕੇਰਲ ਸਰਕਾਰ ਸਭ ਨੂੰ ਸ਼ੱਕੀ ਮੰਨ ਕੇ ਉਨ੍ਹਾਂ ਉਪਰ ਨਜ਼ਰ ਰੱਖ ਰਹੀ ਹੈ।

31 ਰਾਜਾਂ ਵਿਚ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਆਰਥਿਕ ਮਦਦ: ਗ੍ਰਹਿ ਮੰਤਰਾਲੇ ਦੇ ਬੁਲਾਰੇ ਐਸ ਸ਼੍ਰੀਵਾਸਤਵ ਨੇ ਦੱਸਿਆ ਕੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਹ ਮਜ਼ਦੂਰ ਫ਼ੰਡ ਵਿਚੋਂ 3.5 ਕਰੋੜ ਲੋਕਾਂ ਦੀ ਮਦਦ ਕਰੇ। ਮਜ਼ਦੂਰ ਫ਼ੰਡ ਵਿਚ ਇਸ ਲਈ 81 ਹਜ਼ਾਰ ਕਰੋੜ ਰੁਪਏ ਹਨ। ਰਾਜ ਸਰਕਾਰਾਂ ਨੇ ਹੌਟ ਸਪਾਟ ਵਾਲੀਆਂ ਥਾਂਵਾਂ ਵਿਚ ਲੌਕ ਡਾਊਨ ਸਖਤ ਕਰ ਦਿੱਤਾ ਗਿਆ ਹੈ।

ਅਜਿਹੀਆਂ ਥਾਂਵਾਂ ਨੂੰ ਲਗਾਤਾਰ ਸੇਨਿਟੀਜ਼ ਕੀਤਾ ਜਾ ਰਿਹਾ ਹੈ। ਏਰੀਆ ਮੈਪਿੰਗ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਬੈਕਿੰਗ, ਪੋਸਟ ਆਫਿਸ ਅਤੇ ਹੋ ਜ਼ਰੂਰੀ ਸੇਵਾਵਾਂ ਦੇਣ ਵਾਲੀਆਂ ਸੰਸਥਾਂਵਾਂ ਨਿਯਮਾਂ ਅਨੁਸਾਰ ਕੰਮ ਕਰ ਰਹੀਆਂ ਹਨ।

ਇਸੇ ਤਰ੍ਹਾਂ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਹਾਈਡ੍ਰੋਕਲੋਰੋਕਵੀਨ ਦਵਾਈ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਪਰ ਇਸ ਦੀ ਵਰਤੋਂ ਲਈ ਉਹ ਕਾਫੀ ਚੌਕਸ ਹਨ। ਇਹ ਦਵਾਈ ਉਨ੍ਹਾਂ ਨੂੰ ਦਿੱਤੀ ਜਾ ਰਹੀ ਜਿਨ੍ਹਾਂ ਨੂੰ ਇਸ ਦੀ ਜ਼ਰੂਰਤ ਹੈ। ਇਹ ਰਜਿਸਟਰਡ ਡਾਕਟਰ ਦੀ ਸਲਾਹ ਤੋਂ ਬਿਨਾ ਨਹੀਂ ਦਿੱਤੀ ਜਾ ਰਹੀ। ਇਸ ਲਈ ਸਭ ਆਪਣੇ ਆਪਣੇ ਪੱਧਰ ‘ਤੇ ਕੋਰੋਨਾ ਨੂੰ ਫੈਲਣ ਤੋਂ ਹਰ ਸੰਭਵ ਕੋਸ਼ਿਸ਼ ਕਰਨ।

- Advertisement -
Share this Article
Leave a comment