ਕੋਰੋਨਾ ਵਾਇਰਸ ਦਾ ਆਤੰਕ : ਲਗਾਤਾਰ ਵੱਧ ਰਹੀ ਹੈ ਮੌਤਾਂ ਦੀ ਗਿਣਤੀ, 490 ਮੌਤਾਂ, 3 ਹਜ਼ਾਰ ਦੀ ਹਾਲਤ ਗੰਭੀਰ

TeamGlobalPunjab
1 Min Read

ਬੀਜਿੰਗ : ਗੁਆਂਢੀ ਮੁਲਕ ਚੀਨ ਅੰਦਰ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤਕ ਇਹ ਅੰਕੜਾ 490 ਤਕ ਪੁਹੰਚ ਗਿਆ ਹੈ। ਇਥੇ ਹੀ ਬੱਸ ਨਹੀਂ ਇਸ ਵਾਇਰਸ ਕਾਰਨ 3 ਹਜ਼ਾਰ ਵਿਅਕਤੀਆਂ ਦੀ ਸਥਿਤੀ ਗੰਭੀਰ ਦਸੀ ਜਾ ਰਹੀ ਹੈ।
ਦੱਸ ਦੇਈਏ ਕਿ ਬੀਤੀ ਕੱਲ੍ਹ ਰਿਪੋਰਟਾਂ ਮੁਤਾਬਿਕ 425 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਹ ਅੰਕੜਾ ਹੁਣ ਵੱਧ ਕੇ 490 ਹੋ ਗਿਆ ਹੈ।  ਇਸ ਕਾਰਨ ਜਿਥੇ ਚੀਨ ਵਿਚ ਸਥਿਤੀ ਖ਼ਰਾਬ ਹੋ ਰਹੀ ਹੀ ਉਥੇ ਹੀ ਹੋਰਨਾਂ ਦੇਸ਼ਾਂ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨੀ ਜਾਨਲੇਵਾ ਵਾਇਰਸ ਨਾਲ ਚੀਨ ਤੋਂ ਬਾਹਰ ਪਹਿਲੀ ਮੌਤ ਫਿਲੀਪੀਨਜ਼ ਵਿੱਚ ਐਤਵਾਰ ਨੂੰ ਦਰਜ ਕੀਤੀ ਗਈ ਸੀ।
ਬੀਤੀ ਕੱਲ੍ਹ ਪੰਜਾਬ ਦੇ ਫਰੀਦਕੋਟ ਵਿੱਚ ਕੋਰੋਨਾਵਾਇਰਸ ਦਾ ਸ਼ੱਕੀ ਮਾਮਲਾ ਸਾਹਮਣੇ ਆਇਆਂ ਹੈ ਡਾਕਟਰਾਂ ਨੇ ਉਸ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਮਰੀਜ ਕੋਟਕਪੂਰਾ ਦਾ ਰਹਿਣ ਵਾਲਾ ਹੈ ਅਤੇ ਚੀਨ ਦੇ ਰਸਤਿਓਂ ਕੈਨੇਡਾ ਤੋਂ ਭਾਰਤ ਆਇਆ ਸੀ। ਨੌਜਵਾਨ ਵਿੱਚ ਕੋਰੋਨਾਵਾਇਰਸ ਹੋਣ ਦਾ ਸ਼ੱਕ ਸੀ ਪਰ ਉਹ ਹਸਪਤਾਲ ਵਿੱਚ ਦਾਖਲ ਹੋਣ ਨੂੰ ਤਿਆਰ ਨਹੀਂ ਹੋਇਆ। ਫਿਰ ਡਿਪਟੀ ਕਮਿਸ਼ਨਰ ਦੇ ਆਦੇਸ਼ ‘ਤੇ ਉਸਨੂੰ ਪੁਲਿਸ ਹਿਰਾਸਤ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਲਜਾਇਆ ਗਿਆ।

Share this Article
Leave a comment