ਕੋਰੋਨਾ ਵਾਇਰਸ ਦਾ ਪ੍ਰਕੋਪ : ਮੌਤਾਂ ਦਾ ਸਿਲਸਿਲਾ 12 ਹਜ਼ਾਰ ਤੋਂ ਪਾਰ!

TeamGlobalPunjab
1 Min Read

ਪੈਰਿਸ : ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਚ ਲਗਾਤਾਰ ਵਧਦਾ ਜਾ ਰਿਹਾ ਹੈ| ਇਸ ਕਾਰਨ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 12 ਹਜ਼ਾਰ ਤੋਂ ਪਾਰ ਕਰ ਗਈ ਹੈ| ਜੇਕਰ ਗੱਲ ਇਕਲੇ ਇਟਲੀ ਦੀ ਕਰੀਏ ਤਾ ਇਥੇ ਹੁਣ ਤਕ ਇਸ ਕਾਰਨ ਇਕ ਦਿਨ ਵਿਚ 793 ਮੌਤਾਂ ਹੋਈਆਂ ਹਨ| ਰਿਪੋਰਟ ਮੁਤਾਬਿਕ ਪੂਰੀ ਦੁਨੀਆ ਵਿਚ ਹੋਈਆਂ ਮੌਤਾਂ ਦਾ 36 ਪ੍ਰਤੀਸ਼ਤ ਇਕਲੇ ਇਟਲੀ ਚ ਹੈ|

ਦੱਸ ਦੇਈਏ ਕਿ ਚੀਨ ਵਿਚ ਬੀਤੀ ਕੱਲ੍ਹ ਕੋਈ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ| ਇਸ ਭੈੜੀ ਬਿਮਾਰੀ ਨੇ ਪੂਰੀ ਦੁਨੀਆ ਦੇ ਵਿਕਾਸ ਦੀ ਗਤੀ ਨੂੰ ਇਕ ਵਾਰ ਬ੍ਰੇਕ ਲਗਾ ਦਿਤੀ ਹੈ| ਲੋਕ ਨੂੰ ਘਰ ਅੰਦਰ ਰਹਿਣ ਲਾਇ ਮਜ਼ਬੂਰ ਕਰ ਦਿੱਤਾ ਹੈ| ਇਥੇ ਹੀ ਬਸ ਨਹੀਂ ਸਕੂਲ, ਮਾਲ, ਜ਼ਿਮ ਆਦਿ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਹੈ| ਇਕ ਰਿਪੋਰਟ ਅਨੁਸਾਰ ਇਕ ਮਹਾਮਾਰੀ ਕਾਰਨ 900 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ| ਦੱਸਣਯੋਗ ਹੈ ਕਿ ਇਸ ਵਾਇਰਸ ਨਾਲ ਸੰਬੰਧਤ ਪਹਿਲਾ ਮਾਮਲਾ ਚੀਨ ਦੇ ਵੁਹਾਨ ਦਸੰਬਰ ਵਿਚ ਸਾਹਮਣੇ ਆਇਆ ਸੀ|

Share this Article
Leave a comment