ਸਿੰਗਾਪੁਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਇੱਕ ਭਾਰਤਵੰਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ

TeamGlobalPunjab
1 Min Read

ਸਿੰਗਾਪੁਰ  ਸਿੰਗਾਪੁਰ ਦੀ ਅਦਾਲਤ ਨੇ 2018 ਵਿੱਚ ਨਸ਼ੀਲੇ ਪਦਾਰਥਾਂ ਦੇ ਬੈਗ ਸਮੇਤ ਫੜੇ ਗਏ ਇੱਕ 39 ਸਾਲਾ ਭਾਰਤੀ ਮੂਲ ਦੇ ਮਲੇਸ਼ੀਅਨ ਨੂੰ ਤਸਕਰੀ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ।

ਹਾਈ ਕੋਰਟ ਨੇ ਬੀਤੇ ਬੁੱਧਵਾਰ ਨੂੰ ਸਫਾਈ ਸੁਪਰਵਾਈਜ਼ਰ ਮੁਨੀਸਾਮੀ ਰਾਮਮੂਰਤ ਨੂੰ ਦੋਸ਼ੀ ਕਰਾਰ ਦਿੱਤਾ ਸੀ। ਉਹ 26 ਜਨਵਰੀ 2018 ਨੂੰ ਡਰੱਗਜ਼ ਭਰੇ ਬੈਗ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ। ਬੈਗ ‘ਚ 6.3 ਕਿਲੋਗ੍ਰਾਮ ਦਾਣੇਦਾਰ ਪਦਾਰਥ ਸੀ। ਜਾਂਚ ਤੋਂ ਬਾਅਦ ਉਸ ‘ਚ 57.54 ਗ੍ਰਾਮ ਹੈਰੋਇਨ ਮਿਲੀ ਸੀ। ਜੱਜ ਓਡ੍ਰੇ ਲਿਮ ਦਾ ਆਦੇਸ਼ ਸੋਮਵਾਰ ਨੂੰ ਜਾਰੀ ਕੀਤਾ ਗਿਆ, ਜਿਸ ‘ਚ ਸਜ਼ਾ ਦਾ ਜ਼ਿਕਰ ਕੀਤਾ ਹੈ।

ਦਸ ਦਈਏ ਕਿ ਸਿੰਗਾਪੁਰ ਦੇ ਕਾਨੂੰਨ ਤਹਿਤ 15 ਗ੍ਰਾਮ ਤੋਂ ਵੱਧ ਹੈਰੋਇਨ ਮਿਲਣ ‘ਤੇ ਮੌਤ ਦੀ ਸਜ਼ਾ ਮਿਲ ਸਕਦੀ ਹੈ। ਇਸ ਤੋਂ ਕੁਝ ਹਫ਼ਤੇ ਪਹਿਲਾਂ ਮਲੇਸ਼ੀਆ ਦੇ 33 ਸਾਲਾ ਭਾਰਤਵੰਸ਼ੀ ਨਾਗੇਂਦਰਨ ਕੇ. ਧਰਮਲਿੰਗਮ ਨੂੰ ਡਰੱਗਜ਼ ਤਸਕਰੀ ਦੇ ਮਾਮਲੇ ‘ਚ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਸਦੀ ਫਾਂਸੀ, ਅਸਲ ਵਿੱਚ 10 ਨਵੰਬਰ ਨੂੰ ਨਿਰਧਾਰਤ ਕੀਤੀ ਗਈ ਸੀ, ਕੋਵਿਡ -19 ਦੇ ਕਾਰਨ ਰੋਕ ਦਿੱਤੀ ਗਈ ਹੈ।

Share this Article
Leave a comment