ਕੋਰੋਨਾ ਵਾਇਰਸ : ਭਾਰਤੀ ਰੇਲਾਂ ਬਣੀਆਂ ਹਸਪਤਾਲ !

TeamGlobalPunjab
1 Min Read

ਨਵੀ ਦਿੱਲੀ : ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵਲੋਂ ਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ । ਇਸੇ ਸਿਲਸਿਲੇ ਤਹਿਤ ਹੀ ਸਰਕਾਰ ਵਲੋਂ ਭਾਰਤੀ ਰੇਲਵੇ ਵਲੋਂ ਵੀ ਇਸ ਇਸ ਬਿਮਾਰੀ ਨਾਲ ਲੜਨ ਲਈ ਦੇਸ਼ ਦਾ ਸਾਥ ਦਿੰਦਿਆਂ ਪਹਿਲ ਕਦਮੀ ਕੀਤੀ ਗਈ ਹੈ । ਜਾਣਕਾਰੀ ਮੁਤਾਬਿਕ ਰੇਲਵੇ ਦੇ ਏਸੀ ਕੋਚ ਨੂੰ ਆਈਸੋਲੇਸਨ ਵਾਰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀਆਂ ਨੇ ਦਸਿਆ ਕਿ ਫਿਲਹਾਲ ਇਕ ਟ੍ਰੇਨ ਨੂੰ ਹੀ ਏਸੀ ਵਾਰਡ ਵਿਚ ਬਦਲਿਆ ਗਿਆ ਹੈ ਅਤੇ ਜੇਕਰ ਇਹ ਪ੍ਰੀਖਣ ਸਫਲ ਹੁੰਦਾ ਹੈ ਤਾ ਹਰ ਹਫਤੇ ਇਨ੍ਹਾਂ ਕੋਚਾਂ ਦੀ ਗਿਣਤੀ ਵਧਾਈ ਜਾਵੇਗੀ। ਜਾਣਕਾਰੀ ਮੁਤਾਬਿਕ ਭਾਰਤ ਰੇਲਵੇ ਦੇ 17 ਜ਼ੋਨ ਹਨ।
ਹਰੇਕ ਨਾਨ-ਏਸੀ ਕੋਚ ਦੇ ਨੌ ਕੰਪਾਰਟਮੈਂਟ ਅਤੇ ਚਾਰ ਪਖਾਨੇ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਬਾਥਰੂਮਾਂ ਵਿੱਚ ਬਦਲਿਆ ਜਾ ਸਕਦਾ ਹੈ।
ਰਿਪੋਰਟਾਂ ਮੁਤਾਬਿਕ ਰੇਲ-ਹਸਪਤਾਲਾਂ ਦੀ ਸਮਰੱਥਾ ਬਾਰੇ ਗੱਲ ਕਰਦਿਆਂ ਇੱਕ ਅਧਿਕਾਰੀ ਨੇ ਕਿਹਾ, “ਜਿੰਨੇ ਵੀ ਕੋਚ ਲੋੜੀਂਦੇ ਹਨ, ਨੂੰ‘ ਵਾਰਡਾਂ / ਹਸਪਤਾਲਾਂ ’ਵਿੱਚ ਬਦਲਿਆ ਜਾ ਸਕਦਾ ਹੈ। ਜੇ 20,000 ਕੋਚਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਤਕਰੀਬਨ 3,20,000 ਬੈੱਡ ਰੇਲ-ਹਸਪਤਾਲਾਂ ਵਿਚ ਉਪਲਬਧ ਕਰਵਾਏ ਜਾ ਸਕਦੇ ਹਨ।

Share this Article
Leave a comment