ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਚਲਦਿਆਂ ਅਮਰੀਕੀ ਭਾਰਤੀਆਂ ਵੱਲੋਂ ਮਿਲ ਕੇ ਅਮਰੀਕਾ ‘ਚ ਇੱਕ ਗਰੁੱਪ ਬਣਾਇਆ ਗਿਆ ਹੈ ਅਤੇ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਗਰੁੱਪ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮਦਦ ਕਰੇਗਾ।
https://www.facebook.com/sewainternationalusa/posts/2962503833807479
ਇਸ ਗਰੁੱਪ ਦਾ ਨਾਮ ਸੇਵਾ ਇੰਟਰਨੈਸ਼ਨਲ ਰੱਖਿਆ ਗਿਆ ਹੈ ਅਤੇ ਇਸ ਨੇ 24 ਘੰਟੇ ਹੈਲਪਲਾਈਨ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਇਨ੍ਹਾਂ ਵੱਲੋਂ ਪੀੜਤਾਂ ਦੀ ਮਦਦ ਲਈ 10 ਹਜ਼ਾਰ ਡਾਲਰ ਜਮ੍ਹਾਂ ਕੀਤੇ ਗਏ ਹਨ ਅਤੇ ਇਹ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੁਕ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੇਵਾ ਇੰਟਰਨੈਸ਼ਨਲ ਗਰੁੱਪ ਦੇ ਪ੍ਰਧਾਨ ਪ੍ਰੋ: ਸ੍ਰੀ ਸ੍ਰੀਨਾਥ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਲੋੜੀਂਦੀਆਂ ਚੀਜਾਂ ਜਿਵੇਂ ਮਾਸਕ, ਗਲਵਜ਼ ਜਾਂ ਫਿਰ ਹੋਰ ਕਈ ਵਸਤਾਂ ਵੀ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਦੇ 400 ਦੇ ਕਰੀਬ ਵਲੰਟੀਅਰ ਹਨ ਅਤੇ ਇਹ 20 ਵੱਡੇ ਸ਼ਹਿਰਾਂ ‘ਚ ਕੰਮ ਕਰ ਰਹੇ ਹਨ।
ਜਾਣਕਾਰੀ ਮੁਤਾਬਿਕ ਸੁਸਾਇਟੀ ਵੱਲੋਂ ਖਾਣੇ ਦੀ ਮੁਫਤ ਪਹੁੰਚ ਕੀਤੀ ਜਾ ਰਹੀ ਹੈ। ਉਹ ਲੋਕਾਂ ਦੀ ਖਰੀਦੋ ਫਰੋਖਤ ਕਰਨ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਆਦਿ ਕੰਮਾਂ ‘ਚ ਮਦਦ ਕਰ ਰਹੇ ਹਨ। ਲੋਕਾਂ ਨੂੰ ਕੋਰੋਨਾਵਾਇਰਸ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਦੇ ਲੱਛਣਾਂ ਸਬੰਧੀ ਜਾਣਕਾਰੀ ਦੇਣਗੇ।