ਅਮਰੀਕਾ ਦੀ ਅੱਤਵਾਦ ਵਿਰੁੱਧ ਵੱਡੀ ਕਾਰਵਾਈ, ISIS ਦੇ ਅੱਤਵਾਦੀ ਨੂੰ ਕੀਤਾ ਢੇਰ!

TeamGlobalPunjab
1 Min Read

ਇੰਨੀ ਦਿਨੀਂ ਲਗਭਗ ਸਾਰੇ ਹੀ ਦੇਸ਼ਾਂ ਵੱਲੋਂ ਅੱਤਵਾਦ ਵਿਰੁੱਧ ਵੱਡੇ ਪੱਧਰ ਜੰਗ ‘ਤੇ ਵਿੱਢੀ ਗਈ ਹੈ। ਇਸ ਦੀ ਤਾਜ਼ਾ ਮਿਸਾਲ ਅਮਰੀਕਾ ਅੰਦਰ ਦੇਖਣ ਨੂੰ ਮਿਲੀ।

ਜਿੱਥੇ ਪਤਾ ਲੱਗਾ ਹੈ ਕਿ ਅਮਰੀਕੀ ਫੌਜਾਂ ਵੱਲੋਂ ਅੱਤਵਾਦ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਆਈਐਸਆਈਐਸ ਦੇ ਮੁਖੀ ਅਬੁ ਬਕਰ ਅਲ ਬਗਦਾਦੀ ਨੂੰ ਮਾਰ ਮੁਕਾਇਆ ਹੈ ਅਤੇ ਇਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੀ ਕੀਤੀ ਗਈ ਹੈ।

ਰਾਸ਼ਟਰਪਤੀ ਟਰੰਪ ਨੇ ਟਵੀਟ ਕਰਦਿਆਂ ਦੱਸਿਆ ਕਿ ਬਗਦਾਦੀ ਉਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੋਂ ਲੋੜੀਂਦਾ ਸੀ ਅਤੇ ਇਸੇ ਲਈ ਅਮਰੀਕੀ ਸੈਨਾਵਾਂ ਵੱਲੋਂ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ ਬਗਦਾਦੀ ਦੀ ਮੌਤ ਹੋ ਗਈ।

ਟਰੰਪ ਅਨੁਸਾਰ ਉੱਤਰ-ਪੱਛਮੀ ਸੀਰੀਆ  ਇੰਦਲੀਬ ‘ਚ ਹੋਏ ਆਪਰੇਸ਼ਨ ਦੌਰਾਨ ਅਮਰੀਕੀ ਫੌਜਾਂ ਨੇ ਬਗਦਾਦੀ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ, ਜਿਸ ਦੌਰਾਨ ਉਹ ਗੁਫਾ (ਸੁਰੰਗ) ‘ਚ ਲੁਕਿਆ ਹੋਇਆ ਸੀ। ਇਸ ਦੌਰਾਨ ਜਦੋਂ ਅਮਰੀਕੀ ਸੈਨਾ ਵਿੱਚ ਮੌਜੂਦ ਕੁੱਤਿਆਂ ਨੂੰ ਉਸ ਦੇ ਪਿੱਛੇ ਸੁਰੰਗ ਵਿੱਚ ਭੇਜਿਆ ਗਿਆ ਤਾਂ ਉਸ ਨੇ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕਰਦਿਆਂ ਬੰਬ ਨਾਲ ਉਡਾ ਲਿਆ।

- Advertisement -

ਟਰੰਪ ਅਨੁਸਾਰ ਇਸ ਬੰਬ ਧਮਾਕੇ ਦੌਰਾਨ ਬਗਦਾਦੀ ਗੁਫਾ ਦੇ ਮਲਬੇ ਹੇਠ ਦਬ ਗਿਆ। ਡੋਨਾਲਡ ਟਰੰਪ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਉਨ੍ਹਾਂ ਵੱਲੋਂ ਗੁਫਾ ਦਾ ਮਲਬਾ ਹਟਾ ਕੇ ਹੇਠੋਂ ਲਾਸ਼ ਵੀ ਕੱਢ ਲਈ ਗਈ ਹੈ।

 

Share this Article
Leave a comment