ਕੋਰੋਨਾ ਵਾਇਰਸ ਨੂੰ WHO ਨੇ ਮਹਾਂਮਾਰੀ ਕੀਤਾ ਘੋਸ਼ਿਤ! ਟਰੰਪ ਨੇ ਯੂਰਪੀਅਨਾਂ ਲਈ ਦਰਵਾਜ਼ੇ ਕੀਤੇ ਬੰਦ

TeamGlobalPunjab
1 Min Read
ਨਿਊਜ਼ ਡੈਸਕ : ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਹੁਣ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕਿਸੇ ਬਿਮਾਰੀ ਨੂੰ ਮਹਾਂਮਾਰੀ ਉਸ ਸਮੇਂ ਘੋਸ਼ਿਤ ਕੀਤਾ ਜਾਂਦਾ ਹੈ ਜਦੋਂ ਕੋਈ ਬਿਮਾਰੀ ਇੱਕ ਤੋਂ ਵਧੇਰੇ ਦੇਸ਼ਾਂ 'ਚ ਫੈਲ ਜਾਂਦੀ ਹੈ।

ਦੱਸ ਦਈਏ ਕਿ ਇਸ ਐਲਾਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਯੂਰਪ ਦੇ ਯਾਤਰੀਆਂ ਦੀ ਅਮਰੀਕਾ ਆਉਣ ‘ਤੇ ਪਾਬੰਧੀ ਲਗਾ ਦਿੱਤੀ ਗਈ ਹੈ। ਇਹ ਫੈਸਲਾ WHO ਦੇ ਫੈਸਲੇ ਤੋਂ ਬਾਅਦ ਲਿਆ ਗਿਆ ਹੈ।

ਕੋਰੋਨਾ ਵਾਇਰਸ ਕਾਰਨ ਹੁਣ ਤੱਕ ਵਿਸ਼ਵ ਅੰਦਰ 4300 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਹੀ ਇਸ ਨੂੰ ਮਹਾਂਮਾਰੀ ਐਲਾਨਿਆ ਗਿਆ ਹੈ। ਇਟਲੀ ‘ਚ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਇੱਥੇ ਲਾਕ ਡਾਊਨ ਘੋਸ਼ਿਤ ਕੀਤਾ ਹੈ। ਉੱਥੇ ਹੀ ਕਈ ਹੋਰ ਦੇਸ਼ਾਂ ਨੇ ਵੀ ਵਿਦੇਸ਼ੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਭਾਰਤ ਨੇ ਆਪਣੇ ਵੀਜ਼ੇ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੇ ਹਨ।

Share this Article
Leave a comment