ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਮਚਾਇਆ ਤਹਿਲਕਾ, ਮੂਸੇਵਾਲਾ ਕਾਂਡ ‘ਚ ਮੁੱਖ ਮੰਤਰੀ ਮਾਨ ਨੂੰ ਘੇਰਿਆ

Rajneet Kaur
3 Min Read

ਨਿਊਜ਼ ਡੈਸਕ: ਨਾਮਵਰ ਪੰਜਾਬੀ ਗਾਇਕਾ ਜੈਨੀ ਜੌਹਲ ਜੋ ਮਰਹੂਮ ਸਿੱਧੂ ਮੂਸੇਵਾਲਾ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦੀ ਆਈ ਹੈ। ਉਸਦੇ ਨਵੇਂ ਗੀਤ ਨੇ ਤਹਿਲਕਾ ਮਚਾ ਦਿਤਾ ਹੈ। ਜੈਨੀ ਦੇ ਨਵੇਂ ਗੀਤ ਦਾ ਟਾਈਟਲ ‘ਲੈਟਰ ਟੂ CM’ ਹੈ। ਇਸ ਗੀਤ ‘ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ?

ਆਪਣੇ ਇਸ ਨਵੇਂ ਗੀਤ ਵਿਚ ਜੌਹਲ ਨੇ ਸਿੱਧੂ ਦੇ ਲਈ ਇਨਸਾਫ਼ ਮੰਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦੀ ਆ ਰਹੀ ਹੈ ਅਤੇ ਇਸ ਕੜੀ ਵਿਚ ਜੈਨੀ ਦੇ ਇਸ ਕਦਮ ਨਾਲ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਥੋੜ੍ਹਾ ਆਸਰਾ ਜ਼ਰੂਰ ਮਿਲਿਆ, ਕਿ ਸ਼ਾਇਦ ਕੁੰਭਕਰਨੀ ਨੀਂਦ ਸੁਤੀ ਪਈ ਸੂਬਾ ਸਰਕਾਰ ਜਾਗ ਜਾਵੇ ਅਤੇ ਉਨ੍ਹਾਂ ਦੇ ‘Legend’ ਨੂੰ ਇਨਸਾਫ਼ ਮਿਲ ਜਾਵੇ। ਜੈਨੀ ਜੌਹਲ ਦਾ ਇਹ ਗੀਤ ਸ਼ਨੀਵਾਰ ਨੂੰ ਹੀ ਯੂਟਿਊਬ ‘ਤੇ ਰਿਲੀਜ਼ ਹੋਇਆ ਸੀ ਅਤੇ ਪਹਿਲੇ 11 ਘੰਟਿਆਂ ‘ਚ ਹੀ ਇਸ ਨੂੰ 97 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 25 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਸੀ। 4 ਹਜ਼ਾਰ ਕੁਮੈਂਟਸ ਵੀ ਆਏ। ਗੀਤ ‘ਚ ਇਕ ਥਾਂ ਜੈਨੀ ਕਹਿੰਦੀ ਹੈ, “ਮੁੱਖ ਮੰਤਰੀ ਗੁਜਰਾਤ ‘ਚ ਵੋਟਾਂ ਦੇ ਲਾਲਚ ‘ਚ ਗਰਬਾ ਕਰਦੇ ਘੁੰਮ ਰਹੇ ਹਨ ਅਤੇ ਪੰਜਾਬ ‘ਚ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੀ ਯਾਦ ‘ਚ ਪਲ-ਪਲ ਮਰ ਰਹੇ ਹਨ।”

ਆਪਣੇ ਇਸ ਗੀਤ ਵਿਚ ਜਿਸਨੂੰ ਨਾ ਸਿਰਫ਼ ਜੈਨੀ ਜੌਹਲ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਬਲਕਿ ਸੰਗੀਤਬੱਧ ਵੀ ਉਨ੍ਹਾਂ ਖ਼ੁਦ ਕੀਤਾ। ਗਾਇਕਾ ਨੇ ਮਾਨ ‘ਤੇ ਸਿੱਧੇ ਨਿਸ਼ਾਨੇ ਸਾਧੇ ਹਨ। ਜਿਸ ਵਿਚ ਉਨ੍ਹਾਂ ਇਹ ਇਲਜ਼ਾਮ ਵੀ ਲਾਇਆ ਕਿ ਕਿਸ ਤਰ੍ਹਾਂ ਰਾਜਨੀਤਿਕ ਜਗਤ ਵਿਚ ਆਪਣੀ ਵਾਹੋ ਵਾਹੀ ਬਟੋਰਨ ਲਈ ਸਿੱਧੂ ਦੀ ਸਕਿਉਰਿਟੀ ਹਟਾ ਦਿੱਤੀ ਗਈ, ਇਸਦੀ ਜਾਣਕਾਰੀ ਵੀ ਨਸ਼ਰ ਕਰ ਦਿੱਤੀ ਗਈ ਅਤੇ ‘Chobbar’ ਗਾਇਕ ਦੀ ਮੌਤ ਤੋਂ ਬਾਅਦ ਅੱਜ ਤੱਕ ਵੀ ਜਿਸਨੇ ਇਹ ਗੁਨ੍ਹਾਂ ਕੀਤਾ, ਜਿਸਨੇ ਇਹ ਜਾਣਕਾਰੀ ਨਸ਼ਰ ਕੀਤੀ, ਉਸਦਾ ਨਾਂ ਸਾਹਮਣੇ ਨਹੀਂ ਆਇਆ ਹੈ। ਜੋ ਕਿ ਆਪਣੇ ਆਪ ਵਿਚ ਇੱਕ ਵੱਡਾ ਸਵਾਲ ਹੈ, ਜੇਕਰ ਕੋਈ ਗੁਨ੍ਹਾਗਾਰ ਨਹੀਂ ਹੈ ‘ਤੇ ਫਿਰ ਕਾਨੂੰਨ ਸਜ਼ਾ ਕਿਸਨੂੰ ਦਵੇ? ਸਿੱਧੂ ਦੇ ਕਤਲ ਦੇ ਪੰਜ ਮਹੀਨਿਆਂ ਬਾਅਦ ਵੀ ਜੇ ਇਹ ਨਹੀਂ ਪੱਤਾ ਲੱਗ ਸੱਕਿਆ ਵੀ ਗਲਤੀ ਕਿਸਦੀ ਸੀ ਤਾਂ ਸ਼ਾਇਦ ਇਹ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ‘ਤੇ ਆਪਣੇ ਆਪ ਵਿਚ ਵੱਡਾ ਸਵਾਲ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment