ਨਵੀ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾ ਦਿਤੀ ਹੈ । ਇਸ ਦੇ ਅੱਜ ਇਕ ਦਿਨ ਵਿਚ 773 ਨਵੇਂ ਮਾਮਲੇ ਸਾਹਮਣੇ ਆਏ ਹਨ ਉਥੇ ਹੀ 24 ਘੰਟਿਆਂ ਵਿਚ 32 ਲੋਕਾਂ ਨੇ ਦਮ ਤੋੜ ਦਿੱਤਾ ਹੈ । ਇਸ ਨਾਲ ਭਾਰਤ ਵਿਚ ਕੋਰੋਨਾ ਪੌਜ਼ਟਿਵ ਮਾਮਲਿਆਂ ਦੀ ਗਿਣਤੀ 5194 ਹੋ ਗਈ ਹੈ ਅਤੇ ਇਸ ਨਾਲ 149 ਵਿਅਕਤੀਆਂ ਨੇ ਆਪਣੀਆਂ ਜਾਨਾ ਗਵਾ ਦਿਤੀਆਂ ਹਨ । ਹੁਣ ਜੇਕਰ ਠੀਕ ਹੋਣ ਵਾਲਿਆਂ ਦੀ ਗੱਲ ਕਰੀਏ ਤਾ 400 ਤੋਂ ਵਧੇਰੇ ਵਿਅਕਤੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਚੁਕੇ ਹਨ ।
For updates on #COVID19, please see :https://t.co/VzZsmnwJ3L#SwasthaBharat #HealthForAll #Lockdown21 @PMOIndia @drharshvardhan @AshwiniKChoubey @PIB_India @PIBHomeAffairs @MIB_India @MoCA_GoI @COVIDNewsByMIB @mygovindia
— Ministry of Health (@MoHFW_INDIA) April 8, 2020
ਦੱਸ ਦੇਈਏ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਮੁਤਾਬਿਕ ਹੁਣ ਤਕ ਭਾਰਤ ਵਿਚ ਇਕ ਲੱਖ 21 ਹਜ਼ਾਰ 2 ਸੌ 71 ਲੋਕਾਂ ਦੀ ਜਾਂਚ ਕੀਤੀ ਜਾ ਚੁਕੀ ਹੈ । ਇਸ ਦੌਰਾਨ ਸਭ ਤੋਂ ਵਧੇਰੇ ਮਰੀਜ਼ ਮਹਾਰਾਸ਼ਟਰ ਵਿਚ ਸਾਹਮਣੇ ਆਏ ਹਨ । ਇਥੇ ਕੋਰੋਨਾ ਪੌਜ਼ਟਿਵ ਮਰੀਜ਼ਾਂ ਦੀ ਗਿਣਤੀ 868 ਹੋ ਗਈ ਹੈ । ਤਾਮਿਲਨਾਡੂ ਚ 621 , ਦਿੱਲੀ ਚ 576 , ਤਿਲੰਗਾਨਾ ਚ 364 ਕੇਰਲਾ ਚ 327 ਯੂਪੀ ਚ 305 , ਰਾਜਸਥਾਨ ਚ 288 , ਆਧਰਾ ਪ੍ਰਦੇਸ਼ ਚ 266 , ਜੰਮੂ ਕਸ਼ਮੀਰ ਚ 116 ਬਿਹਾਰ ਚ 32 ਉਤਰਾਖੰਡ ਚ 31 ਅਤੇ ਹਿਮਾਚਲ ਵਿਚ 13 ਤੋਂ ਇਲਾਵਾ ਕਈ ਕੇਸ ਸਾਹਮਣੇ ਆਏ ਹਨ।