ਦੇਸ਼ ਭਰ ‘ਚ ਅਗਲੇ ਮਹੀਨੇ ਦੇ ਅੰਤ ਤਕ ਕੋਰੋਨਾ ਪਾਬੰਦੀਆਂ ਜਾਰੀ ਰੱਖਣ ਦਾ ਫ਼ੈਸਲਾ

TeamGlobalPunjab
2 Min Read

ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਦੇਸ਼ ਭਰ ਵਿੱਚ ਕੋਰੋਨਾ ਪ੍ਰੋਟੋਕੋਲ ਨੂੰ 30 ਸਤੰਬਰ ਤੱਕ ਲਾਗੂ ਰੱਖਣ ਦਾ ਫੈਸਲਾ ਕੀਤਾ ਹੈ। ਕੋਰੋਨਾ ਮਹਾਮਾਰੀ ਸਬੰਧੀ ਕੀਤੇ ਗਏ ਸਾਰੇ ਰੋਕਥਾਮ ਦੇ ਉਪਾਅ ਅਗਲੇ ਮਹੀਨੇ ਦੇ ਅੰਤ ਤਕ ਜਾਰੀ ਰਹਿਣਗੇ। MHA ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨ ‘ਚ ਸੂਬਿਆਂ ਨੂੰ ਤਮਾਮ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ‘ਚ ਕਿਹਾ ਗਿਆ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਮੌਸਮ ‘ਚ ਜ਼ਿਆਦਾ ਭੀਡ਼-ਭਾਡ਼ ਨਾ ਹੋਵੇ ਇਸ ਦਾ ਧਿਆਨ ਰੱਖਿਆ ਜਾਵੇ ।

ਕੇਂਦਰੀ ਸਿਹਤ ਮੰਤਰਾਲੇ ਨੇ ਹਦਾਇਤ ਕੀਤੀ ਹੈ ਕਿ ਪੰਜ ਨੀਤੀਆਂ- ਟੈਸਟ, ਟ੍ਰੈਕ, ਟ੍ਰੀਟ, ਵੈਕਸੀਨੇਸ਼ਨ ਤੇ ਕੋਵਿਡ ਲਈ ਢੁਕਵੇਂ ਵਿਵਹਾਰ ‘ਤੇ ਫੋਕਸ ਜਾਰੀ ਰੱਖਿਆ ਜਾਵੇ। ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ‘ਚ ਸੰਕ੍ਰਮਣ ਘੱਟ ਹੈ ਉੱਥੇ ਵੀ ਸੁਰੱਖਿਆ ਲਈ ਟੈਸਟਿੰਗ ਤੇ ਮਾਨੀਟਰਿੰਗ ਜਾਰੀ ਰੱਖੀ ਜਾਵੇ।

 

 

ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸ਼ਨੀਵਾਰ ਨੂੰ ਕੀਤੇ ਗਏ ਨਿਰਦੇਸ਼ਾਂ ਮੁਤਾਬਕ ਹੁਣ ਕੋਵਿਡ-19 ਸਬੰਧਿਤ ਸਾਰੇ ਪ੍ਰੋਟੋਕੋਲ ਸਤੰਬਰ ਦੇ ਅੰਤ ਤਕ ਜਾਰੀ ਰਹਿਣਗੇ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਅੱਜ ਸਵੇਰੇ ਰਿਕਾਰਡ ਅੰਕਡ਼ਿਆਂ ‘ਚ ਦੱਸਿਆ ਗਿਆ ਕਿ 24 ਘੰਟਿਆਂ ‘ਚ ਦੇਸ਼ ਕੁੱਲ 46,759 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਲਗਭਗ ਦੋ ਮਹੀਨਿਆਂ ‘ਚੋਂ ਸਭ ਤੋਂ ਜ਼ਿਆਦਾ ਹਨ।

- Advertisement -

 

ਦੂਜੇ ਪਾਸੇ ਅਮਰੀਕਾ ਦੀ ਜਾਨਸ ਹਾਪਕਿਨਸ ਯੂਨੀਵਰਸਿਟੀ ਨੇ ਦੱਸਿਆ ਕਿ Covid-19 ਦੇ ਗਲੋਬਲ ਮਾਮਲੇ ਵਧ ਕੇ 21.45 ਕਰੋਡ਼ ਹੋ ਗਏ ਹਨ ਤੇ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 44.8 ਲੱਖ ਹੋ ਗਈ ਹੈ। ਦੂਜੇ ਪਾਸੇ ਹੁਣ ਤਕ ਕੁੱਲ 5.12 ਅਰਬ ਲੋਕਾਂ ਦਾ ਵੈਕਸੀਨੇਸ਼ਨ ਹੋ ਚੁੱਕਾ ਹੈ।

Share this Article
Leave a comment