ਬਦਲਦੇ ਮੌਸਮ ਕਾਰਨ ਖਾਂਸੀ ਤੇ ਗਲੇ ਦੀਆਂ ਬਿਮਾਰੀਆਂ ਦੇ ਵੱਧ ਰਹੇ ਆਸਾਰ, ਇੰਝ ਕਰੋ ਉਪਾਅ

Rajneet Kaur
2 Min Read

ਨਿਊਜ਼ ਡੈਸਕ: ਬਦਲਦੇ ਮੌਸਮ ਕਾਰਨ ਜ਼ੁਕਾਮ ,ਖਾਂਸੀ  ਤੇ ਗਲੇ ਵਰਗੀਆਂ ਸਮੱਸਿਆਵਾਂ ਦਾ ਸਾਹਮ੍ਹਣਾ ਕਰਨਾ ਪੈਂਦਾ ਹੈ। ਮੌਸਮ ਦੀ ਤਬਦੀਲੀ ਕਾਰਨ ਇਹਨਾਂ ਬਿਮਾਰੀਆਂ ਦਾ ਜ਼ਿਆਦਾ ਸਾਹਮਣਾ ਬੱਚੇ ਤੇ ਬਜ਼ੁਰਗਾਂ ਤੇ ਵੇਖਿਆ ਜਾ ਸਕਦਾ ਹੈ । ਜਾਂਦੀ ਹੋਈ ਠੰਡ ਦੀ ਮਾਰ ਕਿਸੇ ਨਾ ਕਿਸੇ ਤੇ ਪੈ ਹੀ ਜਾਂਦੀ ਹੈ ।ਜੇਕਰ ਤੁਸੀ ਵੀ ਅਜਿਹੀਆਂ ਬਿਮਾਰੀਆਂ ਨਾਲ ਲੜ ਰਹੇ ਹੋ ਤਾਂ ਕੁੱਝ ਘੇਰਲੂ ਨੁਸਖੇ ਵਰਤ ਕਿ ਸਰਦੀ ਤੋਂ ਬਚਾਅ ਕਰ ਸਕਦੇ ਹੋ ।

ਗਰਮ ਪਾਣੀ ਦੀ ਵਰਤੋਂ -: ਜ਼ੁਕਾਮ ਤੇ ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਗਰਮ ਪਾਣੀ ਦਾ ਸੇਵਨ ਕਰੋ । ਗਰਮ ਪਾਣੀ ਗਲੇ ‘ਚ ਜਮਾਂ ਹੋਈ ਬਲਗ਼ਮ ਨੂੰ ਖ਼ਤਮ ਕਰਦਾ ਹੈ। ਜਿਸ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ ।ਗਲੇ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ।ਇਸ ਕਰਕੇ ਸਰਦੀ ਦੇ ਮੌਸਮ ਵਿੱਚ ਗਰਮ ਪਾਣੀ ਦੀ ਵਧੇਰੇ ਵਰਤੋਂ ਕਰੋ ।

ਤੁਲਸੀ ਦਾ ਕਾੜ੍ਹਾ -: ਤੁਲਸੀ ਦੀਆਂ 4-5 ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕਿ ਰਾਹਤ ਮਿਲਦੀ ਹੈ । ਤੁਲਸੀ ਵੋੱਚ ਤੁਸੀ ਅਦਰਕ , ਸ਼ਹਿਦ , ਤੇ ਕਾਲੀ ਮਿਰਚ ਵੀ ਪਾ ਸਕਦੇ ਹੋ । ਇਸ ਨਾਲ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ ।ਗਲੇ ਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ ।

ਲੌਂਗ ਤੇ ਸ਼ਹਿਦ -: ਸੁੱਕੀ ਖਾਂਸੀ ਤੇ ਗਲੇ ਦੀ ਖਰਾਸ਼ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਲੌਂਗ ਦੇ ਪਾਉਡਰ ਵਿੱਚ ਸ਼ਹਿਦ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ ।ਖੰਘ ਜਾ ਗਲੇ ਦੀ ਖਰਾਸ ਲਈ ਇਸ ਨੂੰ ਦਿਨ ਵਿੱਚ 2-3 ਵਾਰ ਲੈਣਾ ਚਾਹੀਦਾ ਹੈ। ਇਸ ਨਾਲ ਲਾਭ ਪ੍ਰਾਪਤ ਹੁੰਦਾ ਹੈ ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment