ਕਿਸਾਨਾਂ ਦੇ ਵਿਰੋਧ ਵਿਚਾਲੇ ਰਿਲਾਇੰਸ ਦਾ ਵੱਡਾ ਬਿਆਨ, ਕਾਨਟ੍ਰੈਕਟ ਫਾਰਮਿੰਗ ਤੇ ਹੋਰ ਮੁੱਦਿਆਂ ਦੇ ਖੋਲ੍ਹੇ ਭੇਤ

TeamGlobalPunjab
2 Min Read

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਅੰਦੋਲਨ ਦੇ ਵਿਚਾਲੇ ਪੰਜਾਬ ਵਿੱਚ ਰਿਲਾਇੰਸ ਜੀਓ ਦੇ 1500 ਤੋਂ ਵੱਧ ਮੋਬਾਈਲ ਟਾਵਰ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੰਬਾਨੀ ਅਤੇ ਅਡਾਨੀ ਗਰੁੱਪ ਦੇ ਉਤਪਾਦਾਂ ਦਾ ਵੀ ਵਿਰੋਧ ਲਗਾਤਾਰ ਜਾਰੀ ਹੈ। ਇਸ ਨੂੰ ਦੇਖਦੇ ਹੋਏ ਰਿਲਾਇੰਸ ਕੰਪਨੀ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ‘ਚ ਕੰਪਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਨਟ੍ਰੈਕਟ ਫਾਰਮਿੰਗ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਇਸ ਤੋਂ ਇਲਾਵਾ ਕੰਪਨੀ ਨੇ ਸੂਬਾ ਸਰਕਾਰ ਨੂੰ ਮਾਮਲੇ ਵਿਚ ਨੋਟਿਸ ਲੈਣ ਦੀ ਅਪੀਲ ਕੀਤੀ ਹੈ।

ਕੰਪਨੀ ਵੱਲੋਂ ਜਾਰੀ ਇਸ ਬਿਆਨ ਵਿਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ, ਰਿਲਾਇੰਸ ਰਿਟੇਲ ਲਿਮਟਿਡ, ਰਿਲਾਇੰਸ ਜੀਓ ਇਨਫੋਕੌਮ ਲਿਮਟਿਡ ਅਤੇ ਰਿਲਾਇੰਸ ਨਾਲ ਜੁੜੀਆਂ ਸਾਰੀਆਂ ਕੰਪਨੀਆਂ ਨਾ ਤਾਂ ਕਾਰਪੋਰੇਟ ਅਤੇ ਨਾ ਹੀ ਕਾਨਟ੍ਰੈਕਟ ਫਾਰਮਿੰਗ ਕਰਦੀਆਂ ਹਨ ਅਤੇ ਨਾ ਹੀ ਕਰਵਾਉਂਦੀ ਹੈ ਅਤੇ ਭਵਿੱਖ ਵਿੱਚ ਵੀ ਕੋਈ ਅਜਿਹਾ ਵਪਾਰ ਕਰਨ ਲਈ ਕੰਪਨੀ ਦੀ ਯੋਜਨਾ ਨਹੀਂ ਹੈ।

ਕਾਰਪੋਰੇਟ ਜਾਂ ਕਾਨਟ੍ਰੈਕਟ ਖੇਤੀ ਦੇ ਲਈ ਰਿਲਾਇੰਸ ਅਤੇ ਰਿਲਾਇੰਸ ਦੀ ਸਹਾਇਕ ਕੰਪਨੀਆਂ ਨੇ ਖੇਤੀ ਦੇ ਲਈ ਕੋਈ ਵੀ ਜ਼ਮੀਨ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਕਿਸੇ ਦੂਸਰੇ ਸੂਬੇ ਤੋਂ ਨਹੀਂ ਖਰੀਦੀ ਅਤੇ ਕੰਪਨੀ ਭਵਿੱਖ ਵਿਚ ਵੀ ਅਜਿਹਾ ਨਹੀਂ ਕਰੇਗੀ।

130 ਕਰੋੜ ਭਾਰਤੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਅੰਨਦਾਤਾ ਹਨ ਅਤੇ ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਰਿਲਾਇੰਸ ਅਤੇ ਉਸਦੀ ਸਹਿਯੋਗੀ ਕੰਪਨੀਆਂ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਵਚਨਬੱਧ ਹਨ।

- Advertisement -

Share this Article
Leave a comment