ਟੋਰਾਂਟੋ ਵੈਸਟਰਨ ਹਾਸਪਿਟਲ ਦੇ ਐਮਰਜੈਂਸੀ ਵਿਭਾਗ ਦੇ ਪੰਜ ਹੈਲਥਕੇਅਰ ਵਰਕਰਜ਼ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

TeamGlobalPunjab
2 Min Read

ਟੋਰਾਂਟੋ : ਟੋਰਾਂਟੋ ਵੈਸਟਰਨ ਹਾਸਪਿਟਲ ਦੇ ਐਮਰਜੈਂਸੀ ਵਿਭਾਗ ਦੇ ਪੰਜ ਹੈਲਥਕੇਅਰ ਵਰਕਰਜ਼ ਦੇ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਸਟਾਫ ਨੂੰ ਭੇਜੀ ਗਈ ਈਮੇਲ ਵਿੱਚ ਹਸਪਤਾਲ ਨੇ ਆਖਿਆ ਕਿ ਇਹ ਪਾਜ਼ੀਟਿਵ ਟੈਸਟ 20 ਅਪ੍ਰੈਲ ਨਾਲ ਸਬੰਧਤ ਹਨ ਤੇ ਇੱਕ ਹੋਰ ਤਾਜ਼ਾ ਮਾਮਲੇ ਦੀ ਪੁਸ਼ਟੀ ਪਿਛਲੇ ਹਫਤੇ ਹੋਈ ਹੈ। ਜਿਸ ਤੋਂ ਬਾਅਦ ਆਕਿਊਪੇਸ਼ਨਲ ਹੈਲਥ ਐਂਡ ਇਨਫੈਕਸ਼ਨ ਪ੍ਰਿਵੈਨਸ਼ਨ ਐਂਡ ਕੰਟਰੋਲ ਵੱਲੋਂ ਟੋਰਾਂਟੋ ਪਬਲਿਕ ਹੈਲਥ ਨਾਲ ਮਿਲ ਕੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਐਮਰਜੰਸੀ ਵਿਭਾਗ ਵਿੱਚ ਕੋਰੋਨਾਵਾਇਰਸ ਫੈਲਣ ਦਾ ਹੋਰ ਖਤਰਾ ਤਾਂ ਨਹੀਂ।

ਇਸ ਚਿੱਠੀ ਵਿੱਚ ਆਖਿਆ ਗਿਆ ਹੈ ਕਿ ਇਸ ਸਮੇਂ ਇੱਥੇ ਆਊਟਬ੍ਰੇਕ ਐਲਾਨੀ ਗਈ ਹੈ ਪਰ ਸਾਡੇ ਵੱਲੋਂ ਸਥਿਤੀ ਦਾ ਦੁਬਾਰਾ ਮੁਲਾਂਕਣ ਕੀਤਾ ਜਾ ਰਿਹਾ ਹੈ। ਵੀਕੈਂਡ ਉੱਤੇ ਹਸਪਤਾਲ ਵੱਲੋਂ ਕੋਵਿਡ ਨੈਗੇਟਿਵ ਮੰਨੀ ਜਾਣ ਵਾਲੀ ਆਪਣੀ ਇੱਕ ਯੂਨਿਟ ਵਿੱਚ ਪੰਜਵਾਂ ਆਊਟ੍ਰਬੇਕ ਐਲਾਨਿਆ ਗਿਆ ਸੀ। ਮੇਅਰ ਜੌਹਨ ਟੋਰੀ ਨੇ ਆਖਿਆ ਕਿ ਸਾਡੇ ਹਸਪਤਾਲ ਦੇ ਡਿਸਇਨਫੈਕਸ਼ਨ ਪ੍ਰੋਸੀਜ਼ਰ ਨੂੰ ਆਊਟਬ੍ਰੇਕ ਲਈ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਟੋਰਾਂਟੋ ਵੈਸਟਰਨ ਸਮੇਤ ਸਾਡੇ ਸਾਰੇ ਹਸਪਤਾਲਾਂ ਵਿੱਚ ਡਿਸਇਨਫੈਕਸ਼ਨ ਪ੍ਰੋਸੀਜ਼ਰਜ਼ ਦੀ ਪਾਲਣਾ ਬੜੀ ਸਖ਼ਤੀ ਨਾਲ ਹੁੰਦੀ ਹੈ।

ਟੋਰਾਂਟੋ ‘ਚ ਹੁਣ ਤੱਕ ਕੋਰੋਨਾ ਦੇ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦ ਕਿ ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 73 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 5 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। 36 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਮਹਾਮਾਰੀ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ।

Share this Article
Leave a comment