ਦੇਸ਼ ਦੇ ਕੁਝ ਸੂਬਿਆਂ ਚ  ਕੋਰੋਨਾ ਦਾ ਗ੍ਰਾਫ ਸਿੱਧਾ ਜਾਣ ਦੇ ਸੰਕੇਤ ਮਿਲੇ , ਕੇਂਦਰ ਗ੍ਰਹਿ ਵਿਭਾਗ ਵਲੋਂ ਕੁਝ ਜ਼ਰੂਰੀ ਵਪਾਰਕ ਅਦਾਰੇ ਖੋਲ੍ਹਣ ਤੇ ਸਹਿਮਤੀ !

TeamGlobalPunjab
4 Min Read

ਬਿੰਦੂ ਸਿੰਘ

ਭਾਰਤ ਦੇ  ਵੱਖ ਵੱਖ ਸੂਬਿਆਂ   ‘ਚ ਕੋਰੋਨਾ ਵਾਇਰਸ ਦੇ ਕੇਸ ਜੋ ਜੱਕਦਮ ਵੱਧ ਰਹੇ ਗ੍ਰਾਫ ਦੀ  ਸੂਰਤ-ਏ-ਹਾਲ ਵਿੱਚ ਸਰਕਾਰਾਂ ਤੇ ਪ੍ਰਸ਼ਾਸ਼ਨ ਦੇ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਸਨ ,  ਹੁਣ ਹੋਲੀ ਹੋਲੀ ਗ੍ਰਾਫ ਘਟਣ ਵੱਲ ਨੂੰ ਆ ਰਿਹਾ ਹੈ ।  ਮਾਹਿਰਾਂ ਦਾ ਕਹਿਣਾ ਕਹਿਣਾ ਹੈ ਕਿ ਕੋਰੋਨਾ ਦੇ ਕੇਸਾਂ ਦੇ  ਅੰਕੜੇ ਵੇਖ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗ੍ਰਾਫ ਘਟਣ ਵੱਲ  ਦੇ ਸੰਕੇਤ ਦੇ ਰਿਹਾ ਹੈ । ਜ਼ਾਹਿਰ ਤੋਰ ਤੇ ਇਸ ਦੀ ਵਜ੍ਹਾ ਪੂਰੇ ਦੇਸ਼ ‘ਚ ਇਕੋ ਸਮੇਂ ਤੇ ਸਖ਼ਤੀ ਨਾਲ ਲਾਗੂ ਕਿੱਤੀ ਗਈ ਤਾਲਾਬੰਦੀ ਨੂੰ ਹੀ ਮੰਨਿਆ ਜਾ ਰਿਹਾ ਹੈ ਜਿਸ ਦੇ ਨਾਲ ਲੋਕਾਂ ਵਿੱਚਕਾਰ ਸੋਸ਼ਲ ਡਿਸਟੈਂਸ ਰੱਖਣ ਨਾਲ ਵਾਇਰਸ ਦੇ ਇਕ ਦੂਜੇ ਨੂੰ ਫੈਲਣ ਤੇ ਰੋਕ ਲਾਉਣ ਚ ਮਦਦ ਮਿਲੀ ਹੈ ।

ਪਰ ਇਕ ਪਾਸੇ ਜੇ ਵਿਸ਼ਵ ਦੇ ਰੁਝਾਨ ਵੇਖੇ ਜਾਣ ਤੇ ਵਾਇਰਸ ਤੇ ਕਾਬੂ ਜਾ ਰੋਕ ਨੂੰ ਲੈਕੇ ਅਜੇ ਕੁਝ ਵੀ ਕਹਿਣਾ ਇੰਨਾ ਵੀ ਸੌਖਾ ਨਹੀਂ ਪਰ ਫੇਰ ਵੀ ਮਾਹਿਰਾਂ ਵਲੋਂ ਸਥਿਤੀ ਤੇ ਲਗਾਤਾਰ ਬਣਾਈ ਗਈ ਨਜ਼ਰ ਨੂੰ ਵੇਖਦੇ ਹੋਏ ਭਾਰਤ ਦੇ ਕਈ ਸੂਬਿਆਂ ਕੇਰਲਾ ,ਉੜੀਸਾ , ਲੱਦਾਖ ,  ਅੰਡੇਮਾਨ ਨਿਕੋਬਾਰ ,ਮਣੀਪੁਰ ,ਮਿਜ਼ੋਰਮ , ਉਤਰਾਖੰਡ ਅਤੇ ਅਰੁਣਾਚਲ ਪ੍ਰਦੇਸ ਦੇ ਗ੍ਰਾਫ ਦੀ ਰੇਖਾ ਸਿੱਧੀ ਹੁੰਦੀ ਨਜ਼ਰ ਆ ਰਹੀ ਹੈ । ਦੂਜੇ ਪਾਸੇ ਘੱਟ ਕਿੱਤੀ ਜਾ ਰਹੀ ਟੈਸਟਿੰਗ ਨੂੰ ਵੀ ਇਸ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ ।

ਮਾਰਚ ਦੇ ਮਹੀਨੇ ਸ਼ੁਰੂ ਹੋਈ ਇਹ ਤਾਲਾਬੰਦੀ ਹੁਣ ਦੂਸਰੀ ਵਾਰ 21 ਦਿਨਾਂ ਲਈ ਵਧਾ ਦਿੱਤੀ ਗਈ ਹੈ ਤੇ ਹੁਣ ਇਹ 30 ਅਪ੍ਰੈਲ ਤੱਕ ਕਰ ਦਿੱਤੀ ਗਈ ਹੈ ! ਪਰ ਇਸ ਦਾ ਅਸਰ ਦੇਸ਼ ਦੇ ਅਰਥਚਾਰੇ ਤੇ ਆਪਣੀ ਛਾਪ ਛੱਡ ਜਾਏਗਾ । 40 ਦਿਨਾਂ ਤੋਂ ਵੱਧ ਚਲਣ ਵਾਲੀ ਇਸ ਤਾਲਾਬੰਦੀ ਦੇ ਬਾਅਦ ਸਰਕਾਰ ਸਥਿਤੀ ਦਾ ਜਾਇਜ਼ਾ ਲੈ ਕੇ ਕੁਝ ਕੰਮਾਂ ਨੂੰ ਲੈ ਕੇ ਤਾਲਾਬੰਦੀ ਦੇ ਚਲਦਿਆਂ ਰਿਆਇਤ ਦੇਣ ਲਈ ਪਲ ਪਲ ਦੀ ਯੋਜਨਾਬੰਦੀ ਕਰ ਰਹੀ ਹੈ !ਖਾਸ ਤੋਰ ਤੇ ਪਸ਼ੂ ਹੱਸਪਤਾਲ , ਖੇਤੀ ਨਾਲ ਸੰਬੰਧਤ ਸਾਜ਼ , ਮਸ਼ੀਨਰੀ , ਕੰਬਾਈਨਾਂ ਅਤੇ ਕਿਸਾਨੀ ਲਈ ਲੋੜੀਂਦੇ ਔਜ਼ਾਰ ਵਾਲੇ ਸੈਕਟਰ ਨੂੰ ਹਿਦਾਇਤਾਂ ਹੇਠ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ !

- Advertisement -

ਕੇਂਦਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਇਕ ਬਿਆਨ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਿਸਾਨ ਤੇ ਕਿਸਾਨੀ ਨਾਲ ਸੰਬੰਧਤ ਲੋੜੀਂਦੀ ਮਸ਼ੀਨਰੀ ਲਈ ਤਾਲਾਬੰਦੀ ਚ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨ ਜੋ ਕਿ ਆਪਦਾ ਪ੍ਰਬੰਧਨ ਵਿਭਾਗ ਦੀ ਦੇਖ ਰੇਖ ਹੇਠ ਕੋਰੋਨਾ ਮਹਾਮਾਰੀ ਦੀ ਸਥਿਤੀ ਚ ਜ਼ਰੂਰੀ ਹਿਦਾਇਤਾਂ ਨਾਲ ਹੀ ਕੰਮ ਕਰ ਸਕਣਗੀਆਂ। ਇਸ ਦੇ ਨਾਲ ਹੀ ਸਪਲਾਈ ਚੇਨ ਦੇ ਨਾਲ ਰਿਪੇਅਰ ਕਰਨ ਵਾਲੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਅਦਾਰਿਆਂ ਜਾਂ ਦੁਕਾਨਾਂ ਦੇ ਮਾਲਕ ਆਪਣੇ ਕਾਰਿੰਦਿਆਂ ਦੀ 50 ਫ਼ੀਸਦ ਗਿਣਤੀ ਨਾਲ ਹੀ ਕੰਮ ਚਲਾਉਣ ਤੇ ਸਾਫ ਸਫਾਈ ਦਾ ਮੁਕੰਮਲ ਤੌਰ ਤੇ ਧਿਆਨ ਰੱਖਿਆ ਜਾਵੇ ! ਇਸ ਦੇ ਨਾਲ ਹੀ ਚਾਅਪੱਤੀ ਨਾਲ ਜੂੜੇ ਵਪਾਰ ਲਈ ਵੀ ਖੁਲ੍ਹ ਦਿੱਤੀ ਗਈ ਹੈ !

ਪਰ ਓਥੇ ਹੀ ਬੀਜ ਵੇਚਣ ਵਾਲੇ ਕੇਂਦਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ! ਬੀਜਾਂ ਦੀ ਦੇਖਭਾਲ , ਪੈਕਿੰਗ , ਟੈਸਟਿੰਗ ਲਈ ਤੇ  ਚੱਕਾ ਜਾਮ ਹੋਣ ਦੀ ਵਜ੍ਹਾ ਨਾਲ ਆਵਾਜਾਹੀ  ਚ ਆਈ ਰੁਕਾਵਟ ਕਾਰਨ  ਛੋਟੇ ਦੁਕਾਨਦਾਰਾਂ ਨੂੰ ਬੀਜ ਵਧੀਆਂ ਕੀਮਤਾਂ ਨਾਲ   ਮਿਲਣ ਦੀ ਚਿੰਤਾ ਵੀ ਸਤਾ ਰਹੀ ਹੈ ! ਦੇਖਣ ਵਾਲੀ ਗੱਲ ਹੋਵੇਗੀ ਕਿ ਜਾਰੀ ਕੀਤੇ ਨੋਟੀਫੀਕੇਸ਼ਨ ਚ ਤਾਲਾਬੰਦੀ ਦੌਰਾਨ ਦਿੱਤੀ ਇਹ ਖੁਲ੍ਹ ਮੌਜੂਦਾ ਸਥਿਤੀ ਚ ਕਿੰਨੀ ਕੁ ਕਾਰਗਾਰ ਸਾਬਤ ਹੋਵੇਗੀ

Share this Article
Leave a comment